Association of Junior Engineers

ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਵਫ਼ਦ ਨੇ ਅਹਿਮ ਮੁੱਦਿਆਂ ਨੂੰ ਲੈ ਕੇ ਸੀ.ਐਮ.ਡੀ. ਪੀਐਸਪੀਸੀਐਲ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ 09 ਦਸੰਬਰ 2022: ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਪ੍ਰਧਾਨ ਅਤੇ ਜਨਰਲ ਸਕਤਰ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਪੰਜਾਬ (ਪੀਐਸਪੀਸੀਐਲ ਪੀਐਸਟੀਸੀਐਲ) ਦਾ ਵਫ਼ਦ ਪ੍ਰਧਾਨ ਇੰਜ: ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਾਣਯੋਗ ਸੀ.ਐਮ.ਡੀ. ਪੀਐਸਪੀਸੀਐਲ ਨੂੰ ਮਿਲਿਆ।

ਐਸੋਸੀਏਸ਼ਨ ਨੇ ਪਾਵਰ ਸੈਕਟਰ ਦੇ ਸਮੁੱਚੇ ਜੂਨੀਅਰ ਇੰਜੀਨੀਅਰ ਕਾਡਰ ਦੇ ਸਾਰੇ ਮੁੱਦਿਆਂ ਨੂੰ ਸ਼ਾਮਲ ਕਰਦੇ ਹੋਏ ਸੀ.ਐਮ.ਡੀ. ਪੀਐਸਪੀਸੀਐਲ ਦੁਆਰਾ ਪਾਵਰ ਮੈਨੇਜਮੈਂਟ ਨੂੰ ਮੰਗ ਪੱਤਰ ਸੌਂਪਿਆ ਅਤੇ ਇਸ ਦੇ ਨਾਲ ਹੀ ਫੀਲਡ ਵਿਚ ਕੰਮ ਕਰ ਰਹੇ ਸਟਾਫ ਅਤੇ ਦਫਤਰਾਂ ਦੀ ਮੁਸ਼ਕਲਾਂ ਸਬੰਧੀ ਵਿਸਤ੍ਰਿਤ ਰਿਪੋਰਟ ਸੌਂਪੀ ਗਈ।

ਐਸੋਸੀਏਸ਼ਨ ਨੇ ਨਾ ਸਿਰਫ ਸਮੱਸਿਆਵਾਂ ਨੂੰ ਉਠਾਇਆ, ਬਲਕਿ ਉਨ੍ਹਾਂ ਦੇ ਹੱਲਾਂ ਦੇ ਲਈ ਕਈ ਸੁਝਾਅ ਵੀ ਦਿੱਤੇ ਹਨ ਜੋ ਪਾਵਰ ਮੈਨੇਜਮੈਂਟ ਦੁਆਰਾ ਢੁਕਵੇਂ ਸਮਝੇ ਜਾ ਸਕਦੇ ਹਨ। ਐਸੋਸੀਏਸ਼ਨ ਨੇ ਪ੍ਰੈਸ ਨੂੰ ਸ਼ਪੱਸਟ ਕੀਤਾ ਕਿ ਜੂਨੀਅਰ ਇੰਜੀਨੀਅਰ ਕਾਡਰ ਪਾਵਰਕਾਮ ਦੀ ਰੀਡ ਦੀ ਹੱਡੀ ਹੈ ਅਤੇ ਇਸ ਰੀਡ ਦੀ ਹੱਡੀ ਨੂੰ ਕਈ ਪੱਖਾਂ ਤੋਂ ਨੁਕਸਾਨ ਹੋ ਰਿਹਾ ਹੈ। ਰੀਡ ਦੀ ਹੱਡੀ ਦੇ ਨਾਲ-ਨਾਲ ਵਿਭਾਗ ਨੂੰ ਵੀ ਮਜਬੂਤ ਕਰਨ ਲਈ ਪਾਵਰ ਮੈਨੇਜਮੈਂਟ ਨੂੰ ਮੰਗ ਪੱਤਰ ਸੌਂਪਿਆ, ਜਿਸ ਬਾਰੇ ਮਾਣਯੋਗ ਸੀ.ਐਮ.ਡੀ. ਪੀਐਸਪੀਸ਼ੀਅਲ ਨੂੰ ਪਕਾ ਭਰੋਸਾ ਦਿੱਤਾ ਕਿ ਪਾਵਰ ਮੈਨੇਜਮੈਂਟ ਜੂਨੀਅਰ ਇੰਜੀਨੀਅਰ ਕਾਡਰ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਯਤਨ ਕਰੇਗੀ।

ਇਸ ਦੇ ਨਾਲ ਹੀ ਐਸੋਸੀਏਅਸ਼ਨ ਵੱਲੋਂ ਜੂਨੀਅਰ ਇੰਜੀਨੀਅਰ ਕਾਡਰ ਦੀ ਇੱਕ ਮੁੱਖ ਮੰਗ ਜੋ ਕਿ ਪਾਵਰ ਜੂਨੀਅਰ ਇੰਜੀਨੀਅਰ ਨਾਲ ਮੁੱਢਲੀ ਤਨਖ਼ਾਹ ਨੂੰ ਲੋਕ ਹੋ ਰਹੇ ਵਿਤਕਰੇ ਸਬੰਧੀ ਵਿਸਤਾਰ ਵਿੱਚ ਗੱਲ ਕੀਤੀ ਗਈ, ਜਿਸ ਤੇ ਮਾਣਯੋਗ ਸੀ.ਐਮ.ਡੀ. ਪੀਐਸਪੀਸੀਐਲ ਵੱਲੋਂ ਐਸੋਸੀਏਸ਼ਨ ਨੂੰ ਤਹੋਸਾ ਦਵਾਇਆ ਕਿ ਇਹ ਮਾਮਲਾ ਪੰਜਾਬ ਸਰਕਾਰ ਨਾਲ ਰਾਬਤਾ ਕਰਕੇ ਜਲਦ ਹੀ ਹੱਲ ਕਰਵਾਇਆ ਜਾਵੇਗਾ।

ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋਂ ਮਾਣਯੋਗ ਡਾਇਰੈਕਟਰ/ ਵੰਡ ਜੀ ਨੂੰ ਮੰਗ ਪੱਤਰ ਸੌਂਪਿਆ, ਜਿਸ ਤੇ ਡਾਇਰੈਕਟਰ/ ਵੰਡ ਜੀ ਵੱਲੋਂ ਫੀਲਡ ਸੰਸਥਾਵਾਂ ਦੀਆਂ ਮੁਸ਼ਕਲਾਂ ਦੂਰ ਕਰ ਕੰਮ-ਕਾਜ ਨੂੰ ਬਹਿਤਰ ਬਣਾਉਣ ਲਈ ਐਸੋਸੀਏਸ਼ਨ ਵਲੋਂ ਦਿੱਤੇ ਵਿਸਤ੍ਰਿਤ ਰਿਪੋਰਟ ਅਤੇ ਸੁਝਾਆਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਇਲਾਵਾ, ਮਾਣਯੋਗ ਡਾਇਰੈਕਟਰ/ ਵੰਡ ਨੇ ਮੰਗ ਪੱਤਰ ਤੇ ਤੁਰੰਤ ਨੋਟਿਸ ਲੈਂਦਿਆਂ ਸਾਰੇ ਸਬੰਧਤ ਮੁੱਖ ਇੰਜ:/ ਵੰਡ ਤੋਂ ਮੰਗਾਂ ਦੇ ਹੱਲ ਸਬੰਧੀ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਲਈ ਨਿਰਦੇਸ਼ ਦਿੱਤੇ।

ਪਾਵਰਕਾਮ ਮੈਨੇਜਮੈਂਟ ਵੱਲੋਂ ਜੂਨੀਅਰ ਇੰਜੀਨੀਅਰ ਕਾਡਰ ਦੀਆਂ ਮੰਗਾਂ ਨੂੰ ਜਲਦ ਹੱਲ ਕਰਨ ਲਈ ਦਿਖਾਈ ਚਿੰਤਾ ਦੀ ਐਸੋਸੀਏਸ਼ਨ ਸ਼ਲਾਘਾ ਕਰਦੀ ਹੈ ਅਤੇ ਇਸ ਸਬੰਧ ਵਿਚ ਚੁੱਕੇ ਜਾਣ ਵਾਲੇ ਕਦਮਾਂ ਦੀ ਉਡੀਕ ਕਰੇਗੀ।ਐਸੋਸੀਏਸ਼ਨ ਨੇ ਜੂਨੀਅਰ ਇੰਜੀਨੀਅਰ ਕਾਡਰ ਵਿੱਚ ਏਕਤਾ ਦਾ ਸੰਦੇਸ਼ ਦਿੱਤਾ ਅਤੇ ਪਾਵਰ ਜੂਨੀਅਰ ਇੰਜੀਨੀਅਰਜ਼ ਨੂੰ ਭਰੋਸਾ ਦਵਾਇਆ ਕਿ ਐਸੋਸੀਏਸ਼ਨ ਕਾਡਰ ਦੀਆਂ ਮੰਗਾਂ ‘ਤੇ ਕੰਮ ਕਰ ਰਹੀ ਹੈ ਅਤੇ ਹਮੇਸ਼ਾਂ ਕਾਡਰ ਲਈ ਕੰਮ ਕਰਨ ਲਈ ਯਤਨਸ਼ੀਲ ਰਹੇਗੀ।

Scroll to Top