Site icon TheUnmute.com

ਛੱਤੀਸਗੜ੍ਹ ‘ਚ ਭਿਆਨਕ ਸੜਕ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 19 ਹੋਈ, ਡਿਪਟੀ CM ਹਸਪਤਾਲ ਪੁੱਜੇ

Road accident

ਚੰਡੀਗੜ੍ਹ, 20 ਮਈ, 2024: ਛੱਤੀਸਗੜ੍ਹ ਦੇ ਕਵਾਰਧਾ ਵਿੱਚ ਇੱਕ ਭਿਆਨਕ ਸੜਕ ਹਾਦਸੇ (Road accident) ਵਿੱਚ ਮਰਨ ਵਾਲਿਆਂ ਦੀ 19 ਹੋ ਗਈ ਹੈ। ਮਰਨ ਵਾਲਿਆਂ ਵਿੱਚ 18 ਬੀਬੀਆਂ ਅਤੇ ਇੱਕ ਪੁਰਸ਼ ਸ਼ਾਮਲ ਹੈ। ਹਾਦਸੇ ਵਿੱਚ ਜ਼ਖ਼ਮੀ ਹੋਏ ਚਾਰ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦਰਅਸਲ ਇਹ ਹਾਦਸਾ ਪਿਕਅੱਪ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨ ਵਾਪਰਿਆ।

ਪਿਕਅੱਪ ‘ਚ ਕਰੀਬ 36 ਜਣੇ ਸਵਾਰ ਸਨ, ਖੇਤ ‘ਚੋਂ ਕੰਮ ਕਰਕੇ ਵਾਪਸ ਆ ਰਹੇ ਸਨ। ਇਹ ਹਾਦਸਾ ਕੁਕਦੂਰ ਥਾਣਾ ਖੇਤਰ ਦੇ ਬਾਹਪਾਨੀ ‘ਚ ਹੋਇਆ। ਹਾਦਸੇ ਤੋਂ ਬਾਅਦ ਡਿਪਟੀ ਸੀਐਮ ਵਿਜੇ ਸ਼ਰਮਾ ਪੰਡਾਰੀਆ ਜ਼ਿਲ੍ਹਾ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।

Exit mobile version