ਅੰਮ੍ਰਿਤਸਰ 31 ਅਗਸਤ 2022: ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ (Guru Ram Dass International Airport) ’ਤੇ ਕਸਟਮ ਵਿਭਾਗ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੁਬਈ ਤੋਂ ਅੰਮ੍ਰਿਤਸਰ (Amritsar) ਆਏ ਇਕ ਯਾਤਰੀ ਦੀ ਚੈਕਿੰਗ ਦੌਰਾਨ 65 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਸੋਨੇ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਏ. ਪੀ. ਆਈ. ਐੱਸ. ਸਿਸਟਮ ਰਾਹੀਂ ਯਾਤਰੀ ਨਾਲ ਸਬੰਧਤ ਸੂਚਨਾ ਮਿਲੀ ਸੀ। ਜਿਵੇਂ ਹੀ ਯਾਤਰੀ ਨੇ ਗ੍ਰੀਨ ਸਿਗਨਲ ਪਾਰ ਕੀਤਾ ਤਾਂ ਕਸਟਮ ਵਿਭਾਗ ਦੀ ਟੀਮ ਨੇ ਉਸ ਨੂੰ ਟਰੇਸ ਕਰ ਲਿਆ। ਕਸਟਮ ਵਿਭਾਗ ਦੇ ਸੰਯੁਕਤ ਕਮਿਸ਼ਨਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।