TheUnmute.com

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋ ਜਾਣਗੇ ਬੰਦ, ਇਸ ਸਾਲ ਢਾਈ ਲੱਖ ਦੇ ਕਰੀਬ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਚੰਡੀਗੜ੍ਹ 10 ਅਕਤੂਬਰ 2022: ਉਤਰਾਖੰਡ ਸੂਬੇ ‘ਚ ਸਿੱਖਾਂ ਦਾ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੇ ਕਪਾਟ ਸਰਦੀਆਂ ਦੇ ਮੌਸਮ ਦੇ ਚੱਲਦਿਆਂ ਅੱਜ ਯਾਨੀ 10 ਅਕਤੂਬਰ ਨੂੰ ਬੰਦ ਹੋ ਜਾਣਗੇ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਭਾਰੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਪਹਾੜਾਂ ਦੇ ਚਾਰੇ ਪਾਸੇ ਬਰਫ਼ ਦੀ ਚਾਦਰ ਵਿਛ ਗਈ ਹੈ। ਜਿਸਦੇ ਚੱਲਦੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜੇ ਅੱਜ ਬੰਦ ਹੋ ਰਹੇ ਹਨ। ਜਿਕਰਯੋਗ ਹੈ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ 22 ਮਈ 2022 ਤੋਂ ਸ਼ੁਰੂ ਹੋਈ ਸੀ। ਇਸ ਦੌਰਾਨ ਹੇਮਕੁੰਟ ਸਾਹਿਬ ਦੇ ਗੁਰਦੁਆਰਾ ਸਾਹਿਬ ‘ਚ ਲਗਭਗ 2 ਲੱਖ 47 ਹਜ਼ਾਰ ਸੰਗਤਾਂ ਨੇ ਮੱਥਾ ਟੇਕਿਆ |

hemkunt sahib

 

ਸ੍ਰੀ ਹੇਮਕੁੰਟ ਸਾਹਿਬ ਵਿਖੇ ਦੋ ਦਿਨਾਂ ਤੋਂ ਹਲਕੀ ਬਾਰਿਸ਼ ਵੀ ਹੋ ਰਹੀ ਹੈ ਪਰ ਸ਼ਰਧਾਲੂਆਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਹੈ। ਅੱਜ ਸਵੇਰ ਤੋਂ ਹੀ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੀ ਔਖੀ ਚੜ੍ਹਾਈ ਦੇ ਦਰਸ਼ਨਾਂ ਲਈ ਆ ਰਹੇ ਹਨ। ਇਸ ਮੌਕੇ ਪੁਲਿਸ ਸੁਪਰਡੈਂਟ (ਐਸਪੀ) ਸ਼ਵੇਤਾ ਚੌਬੇ ਨੇ ਦੱਸਿਆ ਕਿ ਚਮੋਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਬਰਫ਼ਬਾਰੀ ਹੋਈ ਅਤੇ ਇੱਕ ਫੁੱਟ ਤੋਂ ਵੱਧ ਬਰਫ਼ ਪਈ ਹੈ।

ਇਸਦੇ ਨਾਲ ਹੀ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਵਿਖੇ ਉਮੀਦ ਤੋਂ ਵੱਧ ਸ਼ਰਧਾਲੂ ਆਏ ਹਨ। ਇਸ ਮੌਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 10 ਅਕਤੂਬਰ ਨੂੰ ਦੁਪਹਿਰ 1 ਵਜੇ ਬੰਦ ਕਰ ਦਿੱਤੇ ਜਾਣਗੇ |

Exit mobile version