July 7, 2024 12:05 pm
Shane Warne

ਸ਼ੇਨ ਵਾਰਨ ਨੂੰ ਪਰਿਵਾਰਕ ਮੈਂਬਰਾਂ ਸਮੇਤ ਇਨ੍ਹਾਂ ਕ੍ਰਿਕਟਰਾਂ ਨੇ ਸ਼ਰਧਾਂਜਲੀ ਭੇਟ ਕੀਤੀ

ਚੰਡੀਗੜ੍ਹ 20 ਮਾਰਚ 2022: ਆਸਟਰੇਲੀਆ ਦੇ ਸਾਬਕਾ ਸਪਿਨਰ ਸ਼ੇਨ ਵਾਰਨ (Shane Warne) ਦੀ 4 ਮਾਰਚ ਨੂੰ ਥਾਈਲੈਂਡ ‘ਚ 52 ਸਾਲਾਂ ਦੀ ਉਮਰ ‘ਚ ਮੌਤ ਹੋ ਗਈ ਹੋਈ ਸੀ।ਸ਼ੇਨ ਵਾਰਨ ਨੂੰ ਐਤਵਾਰ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕੁਝ ਨਜ਼ਦੀਕੀ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਆਸਟਰੇਲੀਆ ਦੇ ਸਾਬਕਾ ਕਪਤਾਨ ਐਲਨ ਬਾਰਡਰ, ਮਾਰਕ ਟੇਲਰ, ਮਾਈਕਲ ਕਲਾਰਕ ਅਤੇ ਵਾਰਨ ਦੇ ਕੁਝ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।

ਵਾਰਨ ਨੂੰ ਐਤਵਾਰ ਨੂੰ ਸੇਂਟ ਕਿਲਡਾ ਫੁਟਬਾਲ ਕਲੱਬ ‘ਚ ਯਾਦ ਕੀਤਾ ਗਿਆ। ਸੇਂਟ ਕਿਲਡਾ ਇੱਕ ਆਸਟਰੇਲੀਆਈ ਨਿਯਮਾਂ ਦੀ ਟੀਮ ਹੈ ਜਿਸਦਾ ਵਾਰਨ ਨੇ ਆਪਣੇ ਜੀਵਨ ਦੌਰਾਨ ਸਮਰਥਨ ਕੀਤਾ ਸੀ । ਹੁਣ 30 ਮਾਰਚ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ (ਐਮਸੀਜੀ) ਦੇ ਮੈਦਾਨ ‘ਚ ਅੰਤਿਮ ਦਰਸ਼ਨਾਂ ਲਈ ਲਿਆਂਦਾ ਜਾਵੇਗਾ। ਸੇਂਟ ਕਿਲਡਾ ਵਿੱਚ ਸ਼ਰਧਾਂਜਲੀ ਦੇਣ ਵਾਲਿਆਂ ‘ਚ ਵਾਰਨ ਦੇ ਤਿੰਨ ਬੱਚੇ ਬਰੁਕ, ਜੈਕਸਨ ਅਤੇ ਸਮਰ ਦੇ ਨਾਲ-ਨਾਲ ਸਾਥੀ ਕ੍ਰਿਕਟਰ, ਸਥਾਨਕ ਮੀਡੀਆ ਹਸਤੀਆਂ ਅਤੇ ਉਸਦੇ ਨਜ਼ਦੀਕੀ ਪੋਕਰ ਸਮੂਹ ਸ਼ਾਮਲ ਸਨ।

Shane Warne

ਇਸ ਦੇ ਨਾਲ ਹੀ ਵਾਰਨ ਦੀ ਸਾਬਕਾ ਮੰਗੇਤਰ ਐਲਿਜ਼ਾਬੇਥ ਹਰਲੇ ਇਸ ਅੰਤਿਮ ਯਾਤਰਾ ‘ਚ ਸ਼ਾਮਲ ਨਹੀਂ ਹੋ ਸਕੀ। ਇਹ ਵੇਖਣਾ ਬਾਕੀ ਹੈ ਕਿ ਕੀ ਉਹ 30 ਮਾਰਚ ਨੂੰ ਮੈਲਬੌਰਨ ‘ਚਅੰਤਿਮ ਯਾਤਰਾ ‘ਚ ਸ਼ਾਮਲ ਹੋ ਸਕੇਗੀ ਜਾਂ ਨਹੀਂ। ਹਰਲੇ ਨੇ ਇਕ ਬਿਆਨ ‘ਚ ਕਿਹਾ ਕਿ ਉਸ ਦੇ ਦਿਲ ਨੂੰ ਦੁੱਖ ਹੋਇਆ ਹੈ ਕਿ ਉਹ ਐਤਵਾਰ ਨੂੰ ਵਾਰਨ ਨੂੰ ਆਖਰੀ ਵਾਰ ਨਹੀਂ ਦੇਖ ਸਕੀ।

ਸ਼ੇਨ ਵਾਰਨ (Shane Warne) ਦੀ ਮੌਤ 4 ਮਾਰਚ ਨੂੰ ਥਾਈਲੈਂਡ ‘ਚ ਹੋਈ ਸੀ। ਉਹ 52 ਸਾਲਾਂ ਦੇ ਸਨ। ਵਾਰਨ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਸੀ ਅਤੇ ਇਹ ਗੱਲ ਪੋਸਟਮਾਰਟਮ ਰਿਪੋਰਟ ‘ਚ ਸਾਹਮਣੇ ਆਈ ਹੈ। ਥਾਈ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਚਾਰਟਰਡ ਜਹਾਜ਼ ਰਾਹੀਂ ਆਸਟ੍ਰੇਲੀਆ ਲਿਆਂਦਾ ਗਿਆ।

Shane Warne

ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਲੱਖਾਂ ਪ੍ਰਸ਼ੰਸਕਾਂ ਦੇ ਐਮਸੀਜੀ ਮੈਦਾਨ ‘ਤੇ ਆਉਣ ਦੀ ਉਮੀਦ ਹੈ। ਇਸ ਮੈਦਾਨ ਨਾਲ ਵਾਰਨ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਮੈਲਬੌਰਨ ‘ਚ ਹੀ ਵਾਰਨ ਨੇ 2006 ਵਿੱਚ ਇੰਗਲੈਂਡ ਦੇ ਬੱਲੇਬਾਜ਼ ਐਂਡਰਿਊ ਸਟ੍ਰਾਸ ਨੂੰ ਆਊਟ ਕਰਕੇ ਟੈਸਟ ‘ਚ 700 ਵਿਕਟਾਂ ਪੂਰੀਆਂ ਕੀਤੀਆਂ ਸਨ। 15 ਸਾਲਾਂ ਦੇ ਕ੍ਰਿਕਟ ਕਰੀਅਰ ‘ਚ ਸ਼ੇਨ ਵਾਰਨ ਨੇ 145 ਟੈਸਟ ਮੈਚਾਂ ‘ਚ 708 ਵਿਕਟਾਂ ਲਈਆਂ। ਉਹ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ‘ਚ ਸ਼੍ਰੀਲੰਕਾ ਦੇ ਸਾਬਕਾ ਸਪਿਨਰ ਮੁਥੱਈਆ ਮੁਰਲੀਧਰਨ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਵਾਰਨ ਦੇ ਨਾਂ 193 ਵਨਡੇ ਮੈਚਾਂ ‘ਚ 291 ਵਿਕਟਾਂ ਵੀ ਹਨ।