July 7, 2024 5:27 pm
AAP MLA Dr. Balbir Singh

ਅਦਾਲਤ ਨੇ ‘ਆਪ’ ਵਿਧਾਇਕ ਡਾ: ਬਲਬੀਰ ਸਿੰਘ ਤੇ ਪਰਿਵਾਰ ਦੀ ਸਜ਼ਾ ‘ਤੇ ਲਗਾਈ ਰੋਕ

ਚੰਡੀਗੜ੍ਹ 30 ਮਈ 2022: ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ: ਬਲਬੀਰ ਸਿੰਘ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ । ਇਸ ਸੰਬੰਧੀ ਵਿਧਾਇਕ ਬਲਬੀਰ ਸਿੰਘ ਨੇ ਕਿਹਾ ਕਿ 23 ਮਈ ਨੂੰ ਰੋਪੜ ਦੀ ਅਦਾਲਤ ਨੇ ਮੈਨੂੰ, ਮੇਰੀ ਧਰਮ ਪਤਨੀ ਅਤੇ ਮੇਰੇ ਬੇਟੇ ਨੂੰ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਅਤੇ 3 ਸਾਲ ਦੀ ਸਜ਼ਾ ਸੁਣਾਈ ਸੀ |

ਅੱਜ ਮਾਨਯੋਗ ਸੈਸ਼ਨ ਅਦਾਲਤ ਨੇ ਹੇਠਲੀ ਅਦਾਲਤ ਦੇ ਫੈਸਲੇ ‘ਤੇ ਦੋਸ਼ੀ ਕਰਾਰ ਦੇਣ ਦਾ ਫੈਸਲਾ ਅਤੇ ਸਜ਼ਾ ਦੋਵਾਂ ‘ਤੇ ਰੋਕ ਲਗਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਹਜ਼ਾਰਾਂ ਸਾਥੀਆਂ ਅਤੇ ਸ਼ੁੱਭ ਚਿੰਤਕਾਂ ਦੇ ਅਪਾਰ ਪਿਆਰ, ਸਹਿਯੋਗ ਅਤੇ ਦੁਆਵਾਂ ਸਦਕਾ ਇਹ ਰਾਹਤ ਸਾਨੂੰ ਮਿਲੀ ਹੈ। ਆਪ ਸਭ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਆਪ ਜੀ ਦੀ ਸੇਵਾ ਅਤੇ ਸਮਾਜ ਵਿੱਚ ਸੁਧਾਰ ਕਰਨ ਲਈ ਸਮਰਪਤ ਹਾਂ ਅਤੇ ਰਹਾਂਗਾ।

ਜਿਕਰਯੋਗ ਹੈ ਕਿ ਪਰਿਵਾਰਕ ਜ਼ਮੀਨੀ ਝਗੜੇ ਦੇ ਮਾਮਲੇ ਵਿੱਚ ਰੋਪੜ ਦੀ ਇਕ ਅਦਾਲਤ ਵੱਲੋਂ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ (Balbir Singh) ਉਸਦੀ ਪਤਨੀ ਅਤੇ ਪੁੱਤਰ ਨੂੰ ਸਜ਼ਾ ਸੁਣਾਈ ਸੀ । ਅਦਾਲਤ ਨੇ ਪਰਿਵਾਰਕ ਜ਼ਮੀਨੀ ਝਗੜੇ ਦੇ ਮਾਮਲੇ ਵਿੱਚ 3 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਸੀ।