July 4, 2024 4:59 pm
Raj Babbar

ਅਦਾਲਤ ਨੇ ਰਾਜ ਬੱਬਰ ਨੂੰ ਪੋਲਿੰਗ ਅਧਿਕਾਰੀ ‘ਤੇ ਹਮਲਾ ਕਰਨ ਦੇ ਮਾਮਲੇ ‘ਚ 2 ਸਾਲ ਦੀ ਸੁਣਾਈ ਸਜ਼ਾ

ਚੰਡੀਗੜ੍ਹ 07 ਜੁਲਾਈ 2022: ਕਾਂਗਰਸ ਦੇ ਨੇਤਾ ਰਾਜ ਬੱਬਰ (Raj Babbar) ਨੂੰ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਪੋਲਿੰਗ ਬੂਥ ਅੰਦਰ ਦਾਖ਼ਲ ਹੋ ਕੇ ਵੋਟਿੰਗ ਨੂੰ ਪ੍ਰਭਾਵਿਤ ਕਰਨ ਅਤੇ ਪੋਲਿੰਗ ਏਜੰਟ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਹੇਠ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ 8500 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ |

ਜਿਕਰਯੋਗ ਹੈ ਕਿ ਰਾਜ ਬੱਬਰ (Raj Babbar) ਖ਼ਿਲਾਫ਼ ਵਜ਼ੀਰਗੰਜ ਕੋਤਵਾਲੀ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੋਲਿੰਗ ਅਫ਼ਸਰ ਕ੍ਰਿਸ਼ਨ ਸਿੰਘ ਰਾਣਾ ਨੇ 2 ਮਈ 1996 ਨੂੰ ਵਜ਼ੀਰਗੰਜ ਥਾਣੇ ਵਿੱਚ ਰਾਜ ਬੱਬਰ, ਅਰਵਿੰਦ ਯਾਦਵ ਸਮੇਤ ਕਈ ਵਿਅਕਤੀਆਂ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਰਾਜ ਬੱਬਰ ਨੇ ਆਪਣੇ ਸਮਰਥਕਾਂ ਨਾਲ ਪੋਲਿੰਗ ਬੂਥ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਦਫ਼ਤਰੀ ਕੰਮ ਵਿੱਚ ਵਿਘਨ ਪਾਇਆ ਅਤੇ ਡਿਊਟੀ ’ਤੇ ਮੌਜੂਦ ਲੋਕਾਂ ਨਾਲ ਦੁਰਵਿਵਹਾਰ ਕੀਤਾ।