Site icon TheUnmute.com

ਅਦਾਲਤ ਨੇ ਆਰਮਜ਼ ਐਕਟ ਮਾਮਲੇ ‘ਚ ਸਾਬਕਾ ਵਿਧਾਇਕ ਵਿਜੇ ਮਿਸ਼ਰਾ ਨੂੰ ਦੋ ਸਾਲ ਦੀ ਸੁਣਾਈ ਸਜ਼ਾ

MLA Vijay Mishra

ਚੰਡੀਗੜ੍ਹ 17 ਅਕਤੂਬਰ 2022: ਉੱਤਰ ਪ੍ਰਦੇਸ਼ ਦੇ ਗਿਆਨਪੁਰ ਤੋਂ ਸਾਬਕਾ ਵਿਧਾਇਕ ਵਿਜੇ ਮਿਸ਼ਰਾ (Vijay Mishra) ਨੂੰ ਸੋਮਵਾਰ ਨੂੰ ਆਰਮਜ਼ ਐਕਟ ਮਾਮਲੇ ‘ਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। 2009 ਦੇ ਕੇਸ ਵਿੱਚ ਏਸੀਜੇਐਮ ਸਾਧਨਾ ਗਿਰੀ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ। ਗਿਆਨਪੁਰ ਦੇ ਸਾਬਕਾ ਵਿਧਾਇਕ ਵਿਜੇ ਮਿਸ਼ਰਾ ਇਸ ਸਮੇਂ ਆਗਰਾ ਜੇਲ੍ਹ ਵਿੱਚ ਨਜ਼ਰਬੰਦ ਹਨ। ਉਸ ਨੂੰ ਸੋਮਵਾਰ ਨੂੰ ਆਗਰਾ ਜੇਲ੍ਹ ਤੋਂ ਸਖ਼ਤ ਸੁਰੱਖਿਆ ਵਿਚਕਾਰ ਭਦੋਹੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਜਿਕਰਯੋਗ ਹੈ ਕਿ ਚਾਰ ਵਾਰ ਵਿਧਾਇਕ ਰਹੇ ਵਿਜੇ ਮਿਸ਼ਰਾ (Vijay Mishra) ਖ਼ਿਲਾਫ 70 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਸਾਲ 2009 ਵਿੱਚ ਬਸਪਾ ਸਰਕਾਰ ਵੇਲੇ ਪੁਲਿਸ ਨੇ ਉਸ ਖ਼ਿਲਾਫ ਅਸਲਾ ਐਕਟ ਦਾ ਕੇਸ ਦਰਜ ਕੀਤਾ ਸੀ। ਉਸ ਤੋਂ ਬਾਅਦ ਸਮਾਜਵਾਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਸ ਕੇਸ ਦੀ ਸੁਣਵਾਈ ਪੈਂਡਿੰਗ ਸੀ। ਹਾਲਾਂਕਿ, 2020 ਵਿੱਚ ਜੇਲ੍ਹ ਜਾਣ ਤੋਂ ਬਾਅਦ, ਨਵੇਂ ਅਤੇ ਪੁਰਾਣੇ ਕੇਸ ਵਿੱਚ ਤੇਜ਼ੀ ਨਾਲ ਸੁਣਵਾਈ ਕੀਤੀ ਹੈ ।ਵਿਧਾਇਕ ਵਿਜੇ ਮਿਸ਼ਰਾ ਸਪਾ ਤੋਂ ਤਿੰਨ ਵਾਰ ਅਤੇ ਨਿਸ਼ਾਦ ਪਾਰਟੀ ਤੋਂ ਚੌਥੀ ਵਾਰ ਚੁਣੇ ਗਏ ਸਨ।

ਕਰੀਬ 13 ਸਾਲਾਂ ਤੱਕ ਚੱਲੀ ਸੁਣਵਾਈ ਤੋਂ ਬਾਅਦ ਸੋਮਵਾਰ ਨੂੰ ਏਸੀਜੇਐਮ ਸਾਧਨਾ ਗਿਰੀ ਦੀ ਅਦਾਲਤ ਨੇ ਉਸ ਨੂੰ ਆਰਮਜ਼ ਐਕਟ ਦੇ ਮੁਕੱਦਮੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ। ਜ਼ਿਲ੍ਹਾ ਸਰਕਾਰੀ ਵਕੀਲ ਦਿਨੇਸ਼ ਪਾਂਡੇ ਅਤੇ ਸਹਾਇਕ ਜ਼ਿਲ੍ਹਾ ਸਰਕਾਰੀ ਵਕੀਲ ਮੁਕੇਸ਼ ਕੁਮਾਰ ਨੇ ਦੱਸਿਆ ਕਿ ਅਦਾਲਤ ਨੇ ਅਸਲਾ ਐਕਟ ਦੇ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਹੈ।

Exit mobile version