Site icon TheUnmute.com

ਅਦਾਲਤ ਨੇ ਯੂਟਿਊਬਰ ਐਲਵਿਸ਼ ਯਾਦਵ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

Elvish Yadav

ਚੰਡੀਗੜ੍ਹ, 18 ਮਾਰਚ 2024: ਬਿੱਗ ਬੌਸ ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ (Elvis Yadav) ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਨੋਇਡਾ ਪੁਲਿਸ ਦੀ ਟੀਮ ਨੇ ਐਤਵਾਰ ਨੂੰ ਅਲਵਿਸ਼ ਯਾਦਵ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ।

ਹੁਣ ਖ਼ਬਰ ਹੈ ਕਿ ਐਲਵਿਸ਼ (Elvis Yadav) ਨੇ ਪੁਲਿਸ ਦੇ ਸਾਹਮਣੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਇਲਵਿਸ਼ ਯਾਦਵ ਨੇ ਸੱਪ ਦਾ ਜ਼ਹਿਰ ਮੰਗਵਾਉਣ ਦੀ ਗੱਲ ਕਥਿਤ ਤੌਰ ‘ਤੇ ਕਬੂਲੀ ਹੈ। ਐਲਵਿਸ਼ ਹੋਰ ਮੁਲਜਮਾਂ ਦੇ ਸੰਪਰਕ ਵਿਚ ਸੀ। ਦੂਜੇ ਪਾਸੇ ਅੱਜ ਅਦਾਲਤ ‘ਚ ਇਲਵਿਸ਼ ਦੀ ਪਟੀਸ਼ਨ ‘ਤੇ ਸੁਣਵਾਈ ਨਹੀਂ ਹੋ ਸਕੀ। ਕਿਉਂਕਿ ਨੋਇਡਾ ਵਿੱਚ ਵਕੀਲਾਂ ਦੀ ਹੜਤਾਲ ਹੈ। ਨੋਇਡਾ ਪੁਲਿਸ ਦੀ ਟੀਮ ਨੇ ਉਸ ਨੂੰ ਸੂਰਜਪੁਰ ਕੋਰਟ ‘ਚ ਪੇਸ਼ ਕਰਨ ਲਈ ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਪੇਸ਼ੀ ਤੋਂ ਬਾਅਦ ਅਲਵਿਸ਼ ਯਾਦਵ ਨੂੰ ਗ੍ਰੇਟਰ ਨੋਇਡਾ ਜੇਲ ਭੇਜ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਜਾਂਚ ਦੌਰਾਨ ਅਲਵਿਸ਼ ਯਾਦਵ ਨੇ ਮੰਨਿਆ ਕਿ ਉਹ ਕੁਝ ਲੋਕਾਂ ਦੇ ਸੰਪਰਕ ‘ਚ ਸੀ। ਪੁਲਿਸ ਨੇ ਐਲਵਿਸ਼ ਦੀ ਲੋਕੇਸ਼ਨ ਅਤੇ ਸੀਡੀਆਰ ਵੀ ਦਿਖਾਈ। ਇਸ ਤੋਂ ਇਲਾਵਾ ਪੁੱਛਗਿੱਛ ਦੌਰਾਨ ਐਲਵਿਸ਼ ਨੇ ਸੱਪ ਅਤੇ ਜ਼ਹਿਰ ਦੀ ਗੱਲ ਵੀ ਮੰਨ ਲਈ। ਇਲਵਿਸ਼ ਪੁਲਿਸ ਦੇ ਸਵਾਲਾਂ ਵਿੱਚ ਉਲਝ ਗਿਆ। ਨੋਇਡਾ ਪੁਲਿਸ ਨੇ 29 ਐਨਡੀਪੀਐਸ ਐਕਟ ਲਗਾਇਆ ਹੈ। ਇਸ ਮਾਮਲੇ ‘ਚ ਦੋਸ਼ੀ ਨੂੰ ਘੱਟੋ-ਘੱਟ 20 ਸਾਲ ਦੀ ਸਜ਼ਾ ਹੋਣ ਦੀ ਸੰਭਾਵਨਾ ਹੁੰਦੀ ਹੈ । ਇਸ ਐਕਟ ਤਹਿਤ ਜ਼ਮਾਨਤ ਆਸਾਨੀ ਨਾਲ ਨਹੀਂ ਮਿਲਦੀ।

Exit mobile version