ਚੰਡੀਗੜ੍ਹ 21 ਜੂਨ 2022: ਨੈਸ਼ਨਲ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ (Sippy Sidhu) ਦੇ ਕਤਲਕਾਂਡ ਵਿੱਚ ਸੀਬੀਆਈ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਜੱਜ ਦੀ ਧੀ ਕਲਿਆਣੀ ਸਿੰਘ (Kalyani Singh) ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਇਸ ਦੌਰਾਨ ਅਦਾਲਤ ਨੇ ਕਲਿਆਣੀ ਸਲਾਖਾਂ ਪਿੱਛੇ ਭੇਜ ਦਿੱਤਾ ਹੈ। ਅਦਾਲਤ ਨੇ ਕਲਿਆਣੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਜਿਕਰਯੋਗ ਹੈ ਕਿ ਸੀਬੀਆਈ ਨੇ ਪਹਿਲਾਂ ਕਲਿਆਣੀ ਨੂੰ ਚਾਰ ਦਿਨਾਂ ਦੇ ਰਿਮਾਂਡ ‘ਤੇ ਲਿਆ ਸੀ ਅਤੇ ਫਿਰ ਐਤਵਾਰ ਨੂੰ ਉਸ ਨੂੰ 2 ਦਿਨਾਂ ਦੇ ਹੋਰ ਰਿਮਾਂਡ ‘ਤੇ ਲਿਆ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ 2015 ਨੂੰ ਦੇਰ ਰਾਤ ਪਾਰਕ ਵਿੱਚ ਕੌਮੀ ਨਿਸ਼ਾਨੇਬਾਜ਼ ਅਤੇ ਵਕੀਲ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਮਾਮਲੇ ਦੀ ਜਾਂਚ ਕਰ ਰਹੀ ਹੈ ਸੀਬੀਆਈ ਨੂੰ ਸਿੱਪੀ ਕਤਲ ਕੇਸ ਵਿੱਚ ਸੱਤ ਸਾਲਾਂ ਬਾਅਦ ਮੁਲਜ਼ਮ ਕਲਿਆਣੀ ਨੂੰ ਗ੍ਰਿਫਤਾਰ ਕੀਤਾ |