Site icon TheUnmute.com

ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ 7 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

Gangster Jaggu Bhagwanpuria

ਚੰਡੀਗੜ੍ਹ 30 ਜੂਨ 2022: ਮਾਨਸਾ ਪੁਲਿਸ ਵਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਦਿੱਤਾ ਗਿਆ | ਇਸ ਦੌਰਾਨ ਮਾਨਸਾ ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 7 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ।ਪੁਲਿਸ ਵਲੋਂ ਹੁਣ ਭਗਵਾਨਪੁਰੀਆ ਤੋਂ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ‘ਚ ਪੁੱਛਗਿੱਛ ਕੀਤੀ ਜਾਵੇਗੀ ।

ਪੁਲਿਸ ਨੂੰ ਤੱਥ ਮਿਲੇ ਸਨ ਕਿ ਹੱਤਿਆ ‘ਚ ਸ਼ਾਮਿਲ 2 ਸ਼ੂਟਰ ਭਗਵਾਨਪੁਰੀਆ ਵਲੋਂ ਕਰਵਾਏ ਗਏ ਸਨ। ਜਿਕਰਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਤੋਂ ਟਰਾਂਜ਼ਿਟ ਰਿਮਾਂਡ ਮਿਲਣ ਉਪਰੰਤ ਮਾਨਸਾ ਪੁਲਿਸ ਦਿੱਲੀ ਤਿਹਾੜ ਜੇਲ੍ਹ ‘ਚੋਂ ਦੇਰ ਰਾਤ ਇੱਥੇ ਲੈ ਕੇ ਆਈ ਸੀ।ਅੱਜ ਸਵੇਰੇ ਜੱਗੂ ਭਗਵਾਨਪੁਰੀਆ ਦਾ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਬਾਅਦ ਦੁਪਹਿਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਸ ਦਾ 7 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ।

Exit mobile version