Site icon TheUnmute.com

ਅਦਾਲਤ ਨੇ ਕਾਂਗਰਸੀ ਆਗੂ ਆਸ਼ੂ ਬਾਂਗੜ ਨੂੰ 2 ਦਿਨ ਦੇ ਰਿਮਾਂਡ ‘ਤੇ ਭੇਜਿਆ

Ashu Bangar

ਚੰਡੀਗੜ੍ਹ 09 ਜੁਲਾਈ 2022: ਕਾਂਗਰਸ ਵੱਲੋਂ ਫ਼ਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਵਾਲੇ ਅਮਰਦੀਪ ਸਿੰਘ ਆਸ਼ੂ ਬਾਂਗੜ (Ashu Bangar) ਖ਼ਿਲਾਫ਼ ਪੁਲਿਸ ਨੇ ਧੋਖਾਧੜੀ ਦੇ ਮਾਮਲੇ ‘ਚ ਬੀਤੇ ਦਿਨ ਮੋਗਾ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ | ਪੁਲਿਸ ਵਲੋਂ ਅੱਜ ਆਸ਼ੂ ਬਾਂਗੜ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ | ਇਸ ਦੌਰਾਨ ਅਦਾਲਤ ਨੇ ਆਸ਼ੂ ਬਾਂਗੜ ਨੂੰ 2 ਦਿਨ ਦੇ ਰਿਮਾਂਡ ਭੇਜ ਦਿੱਤਾ ਹੈ | ਜਿਕਰਯੋਗ ਕਿ ਆਸ਼ੂ ਬਾਂਗੜ ਤੇ ਕਥਿਤ ਜਾਅਲੀ ਸਰਟੀਫਿਕੇਟ ਬਣਾਉਣ ਦਾ ਦੋਸ਼ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ | ਇਸ ਪੂਰੇ ਮਾਮਲੇ ਨੂੰ ਲੈ ਕੇ ਆਸ਼ੂ ਬਾਂਗੜ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਦਲਾਖੋਰੀ ਦੀ ਨੀਤੀ ਤਹਿਤ ਝੂਠੇ ਮੁਕੱਦਮੇ ’ਚ ਫ਼ਸਾਇਆ ਗਿਆ ਹੈ।

 

Exit mobile version