ਚੰਡੀਗੜ੍ਹ 11 ਅਕਤੂਬਰ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਕੈਪਟਨ ਸੰਦੀਪ ਸੰਧੂ (Captain Sandeep Sandhu) ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਵਿਜੀਲੈਂਸ ਬਿਊਰੋ ਵਲੋਂ 65 ਲੱਖ ਦੇ ਸੋਲਰ ਸਟਰੀਟ ਲਾਈਟ ਘੁਟਾਲੇ ‘ਚ ਨਾਮਜ਼ਦ ਕੀਤੇ ਕੈਪਟਨ ਸੰਦੀਪ ਸੰਧੂ ਦੀ ਅਗਾਊਂ ਜ਼ਮਾਨਤ ਅਰਜ਼ੀ ਲੁਧਿਆਣਾ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ ।ਜਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 08 ਅਕਤੂਬਰ ਨੂੰ ਉਨ੍ਹਾਂ ਦੇ ਮੋਹਾਲੀ ਸਥਿਤ ਘਰ ਛਾਪੇਮਾਰੀ ਕੀਤੀ ਸੀ | ਇਸ ਦੌਰਾਨ ਵਿਜੀਲੈਂਸ ਦੇ ਅਧਿਕਾਰੀ ਨੇ ਸੰਦੀਪ ਸੰਧੂ ਦੀ ਜਾਇਦਾਦ ਦੇ ਰਿਕਾਰਡ ਦੀ ਪੜਤਾਲ ਕੀਤੀ ਕਿ ਓਐਸਡੀ ਹੁੰਦਿਆਂ ਉਸ ਨੇ ਕਿੱਥੇ ਨਿਵੇਸ਼ ਕੀਤਾ ਅਤੇ ਕਿੱਥੇ ਜਾਇਦਾਦ ਬਣਾਈ |
ਜਨਵਰੀ 19, 2025 12:34 ਪੂਃ ਦੁਃ