ਚੰਡੀਗੜ੍ਹ 30 ਸਤੰਬਰ 2022: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjit Singh Bains) ਨੂੰ ਲੁਧਿਆਣਾ ਦੀ ਅਦਾਲਤ ਨੇ ਕੋਵਿਡ ਮਹਾਂਮਾਰੀ ਦੌਰਾਨ ਦਰਜ ਕੇਸ ‘ਚ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ। ਦਰਅਸਲ, ਸਿਮਰਜੀਤ ਸਿੰਘ ਬੈਂਸ ਖਿਲਾਫ ਕੋਰੋਨਾ ਦੌਰਾਨ ਧਾਰਾ 188 ਅਤੇ ਮਹਾਂਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬੈਂਸ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਕੋਈ ਬਿਮਾਰੀ ਨਹੀਂ ਹੈ। ਅਜਿਹੇ ‘ਚ ਹੁਣ ਅਦਾਲਤ ਨੇ ਬੈਂਸ ਨੂੰ ਰਾਹਤ ਦਿੰਦਿਆਂ ਕੇਸ ਖਾਰਜ ਕਰ ਦਿੱਤਾ ਹੈ।
ਨਵੰਬਰ 23, 2024 5:16 ਪੂਃ ਦੁਃ