Site icon TheUnmute.com

ਅਦਾਲਤ ਨੇ ਸੁਕੇਸ਼ ਚੰਦਰਸ਼ੇਖਰ ਨੂੰ ਜੇਲ੍ਹ ਦੇ ਅੰਦਰ ਟੀਵੀ ਦੇਖਣ ਤੇ ਗੇਮ ਖੇਡਣ ਦੀ ਦਿੱਤੀ ਇਜਾਜ਼ਤ

Sukesh Chandrasekhar

ਚੰਡੀਗੜ੍ਹ, 25 ਜਨਵਰੀ 2023: ਅਦਾਲਤ ਨੇ 200 ਕਰੋੜ ਦੀ ਧੋਖਾਧੜੀ ਦੇ ਮਾਮਲੇ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ (Sukesh Chandrasekhar) ਨੂੰ ਜੇਲ੍ਹ ਦੇ ਅੰਦਰ ਟੀਵੀ ਦੇਖਣ ਅਤੇ ਗੇਮ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। ਦੋਸ਼ੀ ਨੇ ਜੇਲ੍ਹ ਦੇ ਅੰਦਰ ਉਸ ਨੂੰ ਹੋ ਰਹੇ ਪਰੇਸ਼ਾਨੀ ਦੀ ਸ਼ਿਕਾਇਤ ਕੀਤੀ ਸੀ। ਵਧੀਕ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਨੇ ਕਿਹਾ ਕਿ ਬਿਨਾਂ ਕਿਸੇ ਅਪਵਾਦ ਦੇ ਸੁਕੇਸ਼ ਚੰਦਰਸ਼ੇਖਰ ਸਮੇਤ ਹਰੇਕ ਦੋਸ਼ੀ ਨੂੰ ਟੀਵੀ ਦੇਖਣ, ਖੇਡਣ ਆਦਿ ਵਰਗੀਆਂ ਸਹੂਲਤਾਂ ਬਰਾਬਰ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

ਅਦਾਲਤ ਨੇ ਇਹ ਹੁਕਮ ਚੰਦਰਸ਼ੇਖਰ (Sukesh Chandrasekhar) ਦੀ ਸ਼ਿਕਾਇਤ ਤੋਂ ਬਾਅਦ ਦਿੱਤਾ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਜੇਲ੍ਹ ਸਟਾਫ਼ ਖ਼ਿਲਾਫ਼ ਕੀਤੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਕੇਂਦਰੀ ਜੇਲ੍ਹ ਨੰਬਰ 14 ਮੰਡੋਲੀ ਤੋਂ ਕੇਂਦਰੀ ਜੇਲ੍ਹ ਨੰਬਰ 13 ਮੰਡੋਲੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਚੰਦਰਸ਼ੇਖਰ ਨੇ ਦੋਸ਼ ਲਾਇਆ ਕਿ ਜੇਲ੍ਹ ਨੰਬਰ 13 ਜਿੱਥੇ ਉਹ ਹੁਣ ਬੰਦ ਹੈ, ਉੱਥੇ 1500 ਤੋਂ ਵੱਧ ਕੈਦੀਆਂ ਦੀ ਭੀੜ ਹੈ ਅਤੇ ਉਸ ਜੇਲ੍ਹ ਵਿੱਚ ਬੰਦ ਕੈਦੀ ਬਹੁਤ ਹੀ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹਨ। ਇਸੇ ਸੈੱਲ ਵਿੱਚ ਇੱਕ ਟਰਾਂਸਜੈਂਡਰ ਨੂੰ ਵੀ ਰੱਖਿਆ ਗਿਆ ਹੈ।

ਚੰਦਰਸ਼ੇਖਰ ਵੱਲੋਂ ਪੇਸ਼ ਹੋਏ ਐਡਵੋਕੇਟ ਅਨੰਤ ਮਲਿਕ ਨੇ ਕਿਹਾ ਕਿ ਇਸ ਅਦਾਲਤ ਨੇ ਜਾਂਚ ਦੇ ਹੁਕਮ ਦਿੱਤੇ ਸਨ ਪਰ ਜੇਲ੍ਹ ਨੰਬਰ 14 ਦੇ ਉਨ੍ਹਾਂ ਅਧਿਕਾਰੀਆਂ ਦੇ ਵਿਹਾਰ ਬਾਰੇ ਪੁੱਛ-ਪੜਤਾਲ ਕਰਨ ਦੀ ਬਜਾਏ ਮੁਲਜ਼ਮ ਨੂੰ ਜੇਲ੍ਹ ਨੰਬਰ 14 ਤੋਂ ਜੇਲ੍ਹ ਨੰਬਰ 13 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅਦਾਲਤ ਨੇ ਡਾਇਰੈਕਟਰ ਜਨਰਲ (ਜੇਲ੍ਹਾਂ) ਨੂੰ ਇਸ ਬਾਰੇ ਵਿਚਾਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਉਚਿਤ ਯਤਨ ਕਰਨ ਲਈ ਕਿਹਾ ਕਿ ਸਬੰਧਤ ਮੁਲਜ਼ਮਾਂ ਨਾਲ ਕੋਈ ਧਮਕੀ, ਡਰਾਵਾ ਜਾਂ ਅਸ਼ਲੀਲ ਵਿਵਹਾਰ ਨਾ ਹੋਵੇ।

Exit mobile version