ਚੰਡੀਗੜ੍ਹ 06 ਦਸੰਬਰ 2021: ਦੇਸ਼ ਦੀ ਪਹਿਲੀ ਮਹਿਲਾ ਮਨੋਵਿਗਿਆਨੀ ਸ਼ਾਰਦਾ ਮੇਨਨ (Sharda Menon) ਦਾ ਬੀਤੇ ਐਤਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ |ਸ਼ਾਰਦਾ ਮੇਨਨ ਸਿਜੋਫ੍ਰੇਨੀਆ ਰਿਸਰਚ ਫਾਊਂਡੇਸ਼ਨ ਦੀ ਸੰਸਥਾਪਕ ਸੀ | ਉਹ 98 ਸਾਲ ਦੀ ਸੀ। ਮੈਂਗਲੁਰੂ ’ਚ ਜਨਮੀ ਸ਼ਾਰਦਾ ਮੇਨਨ (Sharda Menon) ਨੇ ਇਸੇ ਸ਼ਹਿਰ ਰਹਿ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਤੇ ਬਾਅਦ ਉਨ੍ਹਾਂ ਨੇ ਮਦਰਾਸ ਮੈਡੀਕਲ ਕਾਲਜ ਤੋਂ ਗਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਬੈਂਗਲੁਰੂ ਦੇ ਨਿਮਹੰਸ ’ਚ ਮਨੋਵਿਗਿਆਨੀ ਦੇ ਖੇਤਰ ’ਚ ਸਿਖਲਾਈ ਪ੍ਰਾਪਤ ਕੀਤੀ।ਸ਼ਾਰਦਾ ਮੇਨਨ ਨੇ 1984 ’ਚ ਸਿਜੋਫ੍ਰੇਨੀਆ ਰਿਸਰਚ ਫਾਊਂਡੇਸ਼ਨ (ਸਕਾਰਫ਼ ਇੰਡੀਆ) ਦੀ ਸਥਾਪਨਾ ਕੀਤੀਸ਼ਾਰਦਾ ਮੇਨਨ ਕਾਫ਼ੀ ਲੰਬੇ ਸਮੇਂ ਤੱਕ ਮੰਗਲੁਰੂ ਸਥਿਤ ਇੰਸਟੀਚਿਊਟ ਆਫ਼ ਮੈਂਟਲ ਹੈਲਥ ਦੀ ਪ੍ਰਮੁੱਖ ਰਹੀ।ਸ਼ਾਰਦਾ ਮੇਨਨ ਨੂੰ ਸਾਲ 1992 ’ਚ ਕੇਂਦਰ ਸਰਕਾਰ ਨੇ ਪਦਮ ਭੂਸ਼ਣ ਸਨਮਾਨ ਮਿਲਿਆ ਸੀ।
ਨਵੰਬਰ 22, 2024 9:45 ਪੂਃ ਦੁਃ