Site icon TheUnmute.com

ਸ਼ੁੱਭਕਰਨ ਸਿੰਘ ਦੇ ਜੱਦੀ ਪਿੰਡ ਬੱਲੋ, ਬਠਿੰਡਾ ‘ਚੋਂ 15 ਮਾਰਚ ਨੂੰ ਦੇਸ ਪੱਧਰੀ ਕੱਲਸ਼ ਯਾਤਰਾ ਦਾ ਹੋਵੇਗਾ ਆਗਾਜ਼

liquor

ਚੰਡੀਗ੍ਹੜ, 13 ਮਾਰਚ 2024: ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਨੇ ਕਿਸਾਨ ਅੰਦੋਲਨ ਦੇ 30ਵੇਂ ਦਿਨ ਇਸ ਅੰਦੋਲਨ ਦੌਰਾਨ ਹੋਏ ਸ਼ਹੀਦ ਕਿਸਾਨ ਸਾਥੀਆਂ ਨੂੰ ਸਮਰਪਿਤ ਅਹਿਮ ਫੈਸਲੇ ਲਏ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਅਮਰਜੀਤ ਸਿੰਘ ਮੋਹੜੀ, ਮਨਜੀਤ ਸਿੰਘ ਘੁਮਾਣ ਅਭਿਮੰਨਿਊ ਕੋਹਾੜ ਲਖਵਿੰਦਰ ਸਿੰਘ ਔਲਖ, ਬਲਦੇਵ ਸਿੰਘ ਸਿਰਸਾ, ਮਲਕੀਤ ਸਿੰਘ ਨੇ ਦੱਸਿਆ ਕਿ ਸਰਕਾਰਾ ਵੱਲੋਂ ਸ਼ਾਂਤ ਪੂਰਵ ਬੈਠੇ ਕਿਸਾਨਾਂ ਉਤੇ ਕੀਤੀ ਕਾਰਵਾਈ ਨੂੰ ਭਾਰਤ ਭਰ ਵਿੱਚ ਉਜਾਗਰ ਕਰਨ ਲਈ 15 ਮਾਰਚ ਨੂੰ ਦੋਵਾਂ ਫੋਰਮਾ ਦੇ ਆਗੂ ਸਹਿਬਾਨ ਸ਼ਹੀਦ ਸ਼ੁੱਭਕਰਨ (Shubhakaran Singh) ਦੇ ਜੱਦੀ ਪਿੰਡ ਬੱਲੋ ਜ਼ਿਲਾ ਬਠਿੰਡਾ ਤੋਂ ਦੇਸ਼ ਪੱਧਰੀ ਸ਼ਹੀਦੀ ਕੱਲਸ਼ ਯਾਤਰਾ ਦਾ ਆਗਾਜ਼ ਕਰਨਗੇ ।

ਜਿਸ ਵਿੱਚ 16 ਮਾਰਚ ਤੋਂ ਹਰਿਆਣਾ ਦੇ ਵੱਖ ਵੱਖ ਪਿੰਡਾਂ ਵਿੱਚੋਂ ਹੋ ਕੇ ਹਰਿਆਣੇ ਵਿੱਚ 22 ਮਾਰਚ ਮਾਜਰਾ ਪਆਓ ਹਿਸਾਰ ਅਤੇ ਅੰਬਾਲਾ ਮੋੜਾਂ ਮੰਡੀ 31ਮਾਰਚ ਨੂੰ ਵਿਸ਼ਾਲ ਸ਼ਹੀਦੀ ਸਮਾਗਮ ਕੀਤੇ ਜਾਣਗੇ ਅਤੇ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ। ਕਿਸਾਨ ਆਗੂਆਂ ਨੇ ਹਰਿਆਣਾ ਦੇ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਸਰਕਾਰ ਵੱਲੋਂ ਕੀਤੀ ਕਾਰਵਾਈ ਵਿਰੁੱਧ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਡਰਾਂ ‘ਤੇ ਪਿਛਲੇ ਕਿਸਾਨ ਅੰਦੋਲਨ ਵਿੱਚ ਹੋਏ 750 ਤੋਂ ਜ਼ਿਆਦਾ ਸ਼ਹੀਦ ਅਤੇ ਲਖੀਮਪੁਰ ਖੀਰੀ ਵਿਚ 4 ਕਿਸਾਨਾਂ ਅਤੇ 1 ਪੱਤਰਕਾਰ ਦੇ ਕਾਤਲ ਸਰਕਾਰ ਨੂੰ ਕਟੈਰੇ ਵਿੱਚ ਖੜ੍ਹੇ ਕਰਦੇਂ ਹੋਏ ਉਨ੍ਹਾਂ ਸਵਾਲ ਪੁੱਛੇ ਕਿ ਐਮ ਐਸ ਪੀ ਦੀ ਖਰੀਦ ਦੀ ਗਰੰਟੀ ਦਾ ਕਨੂੰਨ ਬਣਾਉਣ ਲਈ ਹੋਰ ਕਿਨ੍ਹੇ ਕਿਸਾਨਾਂ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ। ਉਨ੍ਹਾਂ ਲਖੀਮਪੁਰ ਖੀਰੀ ਤੋਂ ਦੁਬਾਰਾ ਅਜੇ ਮਿਸ਼ਰਾ ਟੈਨੀ ਨੂੰ ਟਿਕਟ ਦੇਣਾ ਜਿਥੇ ਭਾਜਪਾ ਦੀ ਕਿਸਾਨਾਂ ਅਤੇ ਕਨੂੰਨ ਪ੍ਰਤੀ ਮਾਨਸਿਕਤਾ ਦਰਸਾਉਂਦਾ ਹੈ, ਉਥੇ ਹੀ ਕਿਸਾਨਾਂ ਦੇ ਜ਼ਖਮਾਂ ਤੇ ਨਮਕ ਲਾਉਣ ਬਰਾਬਰ ਹੈ।

ਕਿਸਾਨਾਂ ਦੇ ਮਨ ਵਿੱਚ ਭਾਜਪਾ ਸਰਕਾਰ ਦੀ ਕਿਸਾਨੀ ਮਸਲਿਆਂ ਨੂੰ ਸੁਲਝਾਉਣ ਵਿੱਚ ਅਸਮਰੱਥਾ ਅਤੇ ਜ਼ਬਰ ਕਰਨ ਭਾਰੀ ਰੋਸ਼ ਨੂੰ ਜਾਪਦੇ ਹੋਏ ਆਗੂਆਂ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਭਾਜਪਾ ਅਤੇ ਭਾਜਪਾ ਗੱਠਜੋੜ ਦੇ ਮੰਤਰੀਆਂ ਨੂੰ ਸ਼ਹੀਦ ਕਿਸਾਨਾ ਦੇ ਤਖ਼ਤੇ ਦਿਖਾ ਵਿਰੋਧ ਕਰਨ ਦੀ ਅਪੀਲ ਕੀਤੀ ਨਾਲ਼ੇ ਇਹ ਵੀ ਕਿਹਾ ਕਿ ਹਰੇਕ ਪਿੰਡ ਵਿਚ ਅੰਦੋਲਨ ਦੀਆਂ ਮੰਗਾਂ ਅਤੇ ਸ਼ਹੀਦ ਕਿਸਾਨਾ ਦੀਆਂ ਤਸਵੀਰਾਂ ਲਗਵਾਏ ਜਾਣ ਹਰੇਕ ਭਾਜਪਾ ਅਤੇ ਗੱਠਜੋੜ ਦੇ ਲੀਡਰ ਅਤੇ ਆਗੂ ਤੋਂ ਲੋਕਤੰਤਰਿਕ ਤਰੀਕੇ ਨਾਲ ਸਵਾਲ ਕੀਤੇ ਜਾਣ ਅਤੇ ਸਵਾਲਾਂ ਦੇ ਜਵਾਬ ਨਾਂ ਮਿਲਣ ਤੇ ਸੰਵਿਧਾਨਿਕ ਤਰੀਕੇ ਨਾਲ ਕਾਲੇ ਝੰਡੇ ਵਿਖਾਏ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਾਤਲਾਂ ਨੂੰ ਕਿਸਾਨ ਅਤੇ ਕੌਮ ਕਦੇ ਮੁਆਫ਼ ਨਹੀਂ ਕਰੇਗੀ।

Exit mobile version