July 3, 2024 1:42 am
ਰਾਸ਼ਟਰਪਤੀ

ਭਾਰਤ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ 11 ਵਜੇ ਤੋਂ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਚੰਡੀਗੜ੍ਹ 21 ਜੁਲਾਈ 2022: ਦੇਸ਼ ਨੂੰ ਅੱਜ ਨਵਾਂ ਰਾਸ਼ਟਰਪਤੀ ਮਿਲਣਾ ਜਾ ਰਿਹਾ ਹੈ । ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਸੋਮਵਾਰ ਯਾਨੀ 18 ਜੁਲਾਈ ਨੂੰ ਮਤਦਾਨ ਹੋਇਆ ਸੀ। ਇਸਦੇ ਚੱਲਦੇ ਅੱਜ ਸਵੇਰੇ 11 ਵਜੇ ਤੋਂ ਸੰਸਦ ਭਵਨ ’ਚ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਸ਼ਾਮ ਤੱਕ ਨਤੀਜੇ ਵੀ ਆ ਜਾਣ ਦੀ ਉਮੀਦ ਹੈ।

ਰਾਸ਼ਟਰਪਤੀ ਚੋਣ ਮੈਦਾਨ ’ਚ ਐੱਨਡੀਏ ਵੱਲੋਂ ਦ੍ਰੌਪਦੀ ਮੁਰਮੂ ਤੇ ਵਿਰੋਧੀ ਧਿਰ ਵਲੋਂ ਯਸ਼ਵੰਤ ਸਿਨਹਾ ਮੈਦਾਨ ’ਚ ਹਨ। ਇਸ ਰਾਸ਼ਟਰਪਤੀ ਚੋਣ ‘ਚ ਮੁਰਮੂ ਦਾ ਪਾਸਾ ਸਪਸ਼ਟ ਰੂਪ ਨਾਲ ਭਾਰੀ ਹੈ ਤੇ ਉਨ੍ਹਾਂ ਦਾ ਚੁਣਿਆ ਜਾਣਾ ਲਗਪਗ ਤੈਅ ਮੰਨਿਆ ਜਾ ਰਿਹਾ ਹੈੈ। ਰਾਸ਼ਟਰਪਤੀ ਚੁਣੇ ਜਾਣ ’ਤੇ ਉਹ ਦੇਸ਼ ’ਚ ਪ੍ਰਮੁੱਖ ਸੰਵਿਧਾਨਕ ਅਹੁਦੇ ’ਤੇ ਕਾਬਜ਼ ਹੋਣ ਵਾਲੀ ਪਹਿਲੀ ਆਦਿਵਾਸੀ ਮਹਿਲਾ ਹੋਣਗੇ। ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ ਤੇ ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ।