June 24, 2024 1:06 am
ਕਰਤਾਰਪੁਰ

ਕਰਤਾਰਪੁਰ ਸਾਹਿਬ ਦਾ ਲਾਂਘਾ ਬਣਿਆ ਵਿਛੜਿਆਂ ਨੂੰ ਮਿਲਾਉਣ ਦਾ ਜ਼ਰੀਆ

ਚੰਡੀਗੜ੍ਹ, 13 ਜਨਵਰੀ 2022 : ਕਹਿੰਦੇ ਨੇ ਕਿ ਦਿਲਾਂ ਦੇ ਰਿਸ਼ਤਿਆਂ ਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ, ਜਿਸ ਦੀ ਉਦਾਹਰਣ ਹੈ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਰਹੀ ਇੱਕ ਵੀਡੀਓ ਹੈ |  ਜਿਸ ‘ਚ 1947 ਵਿੱਚ ਭਾਰਤ-ਪਾਕਿਸਤਾਨ ਵੰਡ ਦੌਰਾਨ ਵੱਖ ਹੋਏ ਦੋ ਭਰਾ ਕਰਤਾਰਪੁਰ ਵਿੱਚ 74 ਸਾਲਾਂ ਬਾਅਦ ਮੁੜ ਇਕੱਠੇ ਹੋਏ |

1947 ਦੀ ਵੰਡ ਦਾ ਸੰਤਾਪ ਹਰ ਕੋਈ ਹੰਢਾ ਰਿਹਾ ਹੈ, ਫਿਰ ਉਹ ਭਾਵੇਂ ਪਾਕਿਸਤਾਨ ਰਹਿ ਰਿਹਾ ਹੋਵੇ ਜਾਂ ਫਿਰ ਭਾਰਤ ਵਿੱਚ, ਹਰ ਇਨਸਾਨ ਦੇ ਮਨਾਂ ਤੇ ਦਿਲਾਂ ‘ਚ ਪਿਆਰ ਅਤੇ ਵਿਛੋੜੇ ਦਾ ਦਰਦ ਅਜੇ ਵੀ ਕਾਇਮ ਹੈ | ਲੋਕ ਅੱਜ ਵੀ ਆਪਣਿਆਂ ਨੂੰ ਮਿਲਣ ਦੀ ਆਸ ਰੱਖਦੇ ਹਨ |

1947 ਵਿੱਚ ਹੋਈ ਭਾਰਤ ਦੀ ਵੰਡ ਨੇ ਕਈ ਲੋਕਾਂ ਨੂੰ ਆਪਣੇ ਘਰ ਅਤੇ ਮੁਲਕ ਛੱਡਣ ਨੂੰ ਮਜਬੂਰ ਕੀਤਾ।ਵੰਡ ਵੇਲੇ ਹੋਏ ਜ਼ੁਲਮਾਂ ਦਾ ਦੁੱਖ ਕੋਈ ਵੀ ਭੁੱਲ ਨਹੀਂ ਸਕਿਆ ਅਤੇ ਤੇ ਨਾ ਹੀ ਵੰਡ ਤੋਂ ਪਹਿਲਾਂ ਦੀਆਂ ਮੁਹੱਬਤਾਂ ਨੂੰ ਭੁਲਾ ਸਕੇ ਹਨ।

ਵੰਡ ਵੇਲੇ ਜਿਹੜੇ ਲੋਕ ਜਵਾਨ ਸਨ ਉਨ੍ਹਾਂ ਵਿਚੋਂ ਤਾਂ ਸ਼ਾਇਦ ਹੀ ਕੋਈ ਇਸ ਦੁਨੀਆਂ ਵਿਚ ਹੋਵੇਗਾ ਪਰ ਕੁਝ ਲੋਕ ਜਿਨ੍ਹਾਂ ਦੀਆਂ ਉਮਰਾਂ ਵੰਡ ਵੇਲੇ ਦਸ ਤੋਂ ਪੰਦਰਾ ਵਰ੍ਹਿਆਂ ਦੀ ਸੀ, ਉਨ੍ਹਾਂ ਨੂੰ ਉਹ ਸਾਰਾ ਵੇਲਾ ਯਾਦ ਵੀ ਹੈ ਤੇ ਉਹ ਇਸ ਵੇਲੇ ਨੂੰ ਯਾਦ ਕਰ ਕੇ ਰੋਂਦੇ ਵੀ ਹਨ।

ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਮਿਲਾਏ ਵਿਛੜੇ ਭਰਾ

ਪਾਕਿਸਤਾਨ ਦੇ ਫੈਸਲਾਬਾਦ ਦੇ ਰਹਿਣ ਵਾਲੇ ਸਦੀਕ ਨੇ ਵੱਡੇ ਭਰਾ ਹਬੀਬ ਨਾਲ ਮੁਲਾਕਾਤ ਕੀਤੀ ਜੋ ਕਿ ਕਰਤਾਰਪੁਰ ਲਾਂਘੇ ਰਾਹੀਂ ਭਾਰਤ ਦੇ ਪੰਜਾਬ ਦੇ ਫੁੱਲਾਂਵਾਲ ਖੇਤਰ ਤੋਂ ਕਰਤਾਰਪੁਰ ਪਹੁੰਚੇ ਸਨ ਜੋ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਨੂੰ ਭਾਰਤ ਦੀ ਸਰਹੱਦ ਨਾਲ ਜੋੜਦਾ ਹੈ।

ਜਦੋਂ 1947 ਦੀ ਵੰਡ ਹੋਈ ਤਾਂ ਇਹ ਦੋਵੇ ਭਰਾ ਬਹੁਤ ਹੀ ਛੋਟੀ ਉਮਰ ਦੇ ਸੀ, ਪਰ ਜਦੋਂ ਹੁਣ ਇਹਨਾਂ ਦੋਵਾਂ ਭਰਾਵਾਂ ਦੀ ਮੁਲਾਕਾਤ ਹੋਈ ਤਾਂ ਦੋਵੇਂ ਬੁਢਾਪੇ ਦੀ ਉਮਰ ਵਿੱਚ ਹਨ, ਜਦੋਂ ਦੋਵੇਂ ਭਰਾ ਮਿਲੇ ਤਾਂ ਆਪਣੇ ਜਜ਼ਬਾਤਾਂ ‘ਤੇ ਕਾਬੂ ਨਾ ਰੱਖਦੇ ਹੋਏ, ਰੋਣ ਲੱਗ ਪੈ, ਇਹਨਾਂ ਦੀਆਂ ਅੱਖਾਂ ਨਮ ਹੋਈਆਂ ਵੇਖਕੇ ਹਰ ਕੋਈ ਭਾਵੁਕ ਹੋ ਰਿਹਾ ਹੈ |

ਜਦੋਂ ਦੋਵਾਂ ਭਰਾਵਾਂ ਨੇ ਇੱਕ ਦੂਜੇ ਨੂੰ ਗਲਵਕੜੀ ਪਾਈ ਤਾਂ ਇੱਕ ਭਰਾ ਨੇ ਕਿਹਾ ” ਚੱਲ ਹੋਂਸਲਾ ਰੱਖ, ਰੋ ਨਾ ਸ਼ੁਕਰ ਮਨਾਂ, ਆਪਾ ਮਿਲਗੇ ਆ” ਇਹ ਸੁਣਕੇ ਤਾਂ ਇਓ ਲੱਗਦਾ ਹੈ ਕਿ ਜਿਵੇਂ  ਇਹਨਾਂ ਲੋਕਾਂ ‘ਚ ਮਿਲਣ ਦੀ ਚਾਹਤ ਹੋ ਕੇ ਵੀ ਇਹ ਵਿਚਾਰ ਹੋਣ ਕੇ ਪਤਾ ਨਹੀਂ ਅਸੀਂ ਮਿਲਣਾ ਕੇ ਨਹੀਂ

ਖੈਰ, ਇਹਨਾਂ ਦੋਵਾਂ ਭਰਾਵਾਂ ਦੀ ਮੁਲਾਕਾਤ ਹੋ ਗਈ, ਦੋਵਾਂ ਭਰਾਵਾਂ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ | ਇਸ ਤੋਂ ਪਹਿਲਾ ਵੀ ਕਈ ਲੋਕ ਆਪਣਿਆਂ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਮਿਲ ਚੁੱਕੇ ਹਨ|