ਪਟਿਆਲਾ 30 ਨਵੰਬਰ 2022: ਪਿਛਲੇ ਲੰਮੇ ਸਮੇਂ ਤੋਂ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਪੀਆਰਟੀਸੀ (PRTC) ਅਤੇ ਪਨਬਸ (PUNBUS) ਕੱਚੇ ਮੁਲਾਜ਼ਮਾਂ ਨੇ ਅੱਜ ਪੰਜਾਬ ਸਰਕਾਰ ਦੇ ਖ਼ਿਲਾਫ ਪਟਿਆਲਾ ਡਿੱਪੂ ਦੇ ਗੇਟ ਬੰਦ ਕਰਕੇ ਸਰਕਾਰ ਦੇ ਖ਼ਿਲਾਫ ਆਪਣੀਆ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ |
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਇਸ ਪ੍ਰਦਰਸ਼ਨ ਰਾਹੀਂ ਸਿਰਫ਼ ਚਿਤਾਵਨੀ ਦਿੱਤੀ ਜਾ ਰਹੀ ਹੈ ਅਤੇ ਜੇਕਰ ਆਉਣ ਵਾਲੇ ਸਮੇਂ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਭਰ ਵਿੱਚ ਬੱਸ ਸਟੈਂਡ ਬੰਦ ਕਰਕੇ ਸੰਘਰਸ਼ ਉਲੀਕਿਆ ਜਾਵੇਗਾ | ਇਸ ਦੌਰਾਨ ਮੁਲਜ਼ਮਾਂ ਨੇ ਕੱਚੇ ਮੁਲਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਹੈ |
ਉਨ੍ਹਾਂ ਕਿਹਾ ਕਿ ਪੰਜਾਬ ਟਰਾਂਸਪੋਰਟ ਲਾਲਜੀਤ ਸਿੰਘ ਭੁੱਲਰ ਤੇ ਪੰਜਾਬ ਮੁੱਖ ਮੰਤਰੀ ਨਾਲ ਮੀਟਿੰਗ ਹੋਈ, ਪਰ ਕੋਈ ਹੱਲ ਨਹੀਂ ਹੋਇਆ ਨਾ ਹੀ ਮੈਨੇਜਮੈਂਟ ਨੇ ਕੋਈ ਸੁਣਵਾਈ ਕੀਤੀ | ਉਨ੍ਹਾਂ ਕਿਹਾ ਅਕਤੂਬਰ 2021 ਵਿੱਚ ਪੰਜਾਬ ਫ਼ੀਸਦੀ ਦਾ ਇੰਕਰੀਮੈਂਟ ਲਗਾਇਆ ਗਿਆ ਸੀ, ਪਰ ਉਹ ਤਨਖਾਹਾਂ ਨਾਲ ਨਹੀਂ ਮਿਲਿਆ | ਜਿਸਦੇ ਰੋਸ਼ ਵਜੋਂ ਇਹ ਸੰਘਰਸ਼ ਵਿੱਢਿਆ ਗਿਆ ਹੈ |