TheUnmute.com

ਕਾਂਗਰਸ ਪਾਰਟੀ ਹੈੱਡਕੁਆਰਟਰ ‘ਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ 15 ਜੂਨ 2022: ਪੁਲਿਸ ਅਤੇ ਸੁਰੱਖਿਆ ਬਲਾਂ ਦੇ ਕਥਿਤ ਤੌਰ ‘ਤੇ ਕਾਂਗਰਸ ਪਾਰਟੀ ਹੈੱਡਕੁਆਰਟਰ (Congress party headquarter) ਵਿਚ ਦਾਖਲ ਹੋਣ ਅਤੇ ਪਾਰਟੀ ਦੇ ਕੁਝ ਵਰਕਰਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਕਾਂਗਰਸ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ‘ਤੇ ਹਮਲਾ ਕੀਤਾ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਪੀ ਚਿਦੰਬਰਮ ਨੇ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਪੁਲਸ ਪਾਰਟੀ ਦਫਤਰ ‘ਚ ਦਾਖਲ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਇਕ ਵਿਅਕਤੀ, ਜੋ ਸੰਭਵ ਤੌਰ ‘ਤੇ ਪਾਰਟੀ ਵਰਕਰ ਹੈ | ਜਿਸਨੂੰ ਪੁਲਿਸ ਲੈ ਜਾਂਦੀ ਹੈ।

ਇਸ ਮਾਮਲੇ ਨੂੰ ਲੈ ਕੇ ਚਿਦੰਬਰਮ ਨੇ ਕਿਹਾ ਕਿ ਦਿੱਲੀ ਪੁਲਿਸ ਭਾਜਪਾ ਦੀ ‘ਪ੍ਰਾਈਵੇਟ ਮਿਲੀਸ਼ੀਆ’ ਵਾਂਗ ਵਿਹਾਰ ਕਰ ਰਹੀ ਹੈ। ਕਾਂਗਰਸ ਨੇਤਾ ਨੇ ਇੱਕ ਵੀਡੀਓ ਕਲਿਪ ਦੇ ਨਾਲ ਟਵੀਟ ਕੀਤਾ ਕਿ ਦਿੱਲੀ ਪੁਲਿਸ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਵਿੱਚ ਦਾਖਲ ਹੋ ਕੇ ਭਾਜਪਾ ਦੀ ਇੱਕ ਨਿੱਜੀ ਮਿਲੀਸ਼ੀਆ ਵਾਂਗ ਵਿਵਹਾਰ ਕਰ ਰਹੀ ਹੈ।

ਇਸ ਵੀਡੀਓ ਨੂੰ ਕਾਂਗਰਸ ਪਾਰਟੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਵੀ ਕੀਤਾ ਹੈ। ਅਤੇ ਪ੍ਰਧਾਨ ਮੰਤਰੀ ਦਾ ਨਾਂ ਲਏ ਬਿਨਾਂ ਉਨ੍ਹਾਂ ਨੂੰ ਤਾਨਾਸ਼ਾਹ ਦੱਸਿਆ ਹੈ। ਕਾਂਗਰਸ ਦੁਆਰਾ ਲਿਖਿਆ ਗਿਆ। ਓ ਤਾਨਾਸ਼ਾਹ…ਜਦੋਂ ਗੁੰਡਾਗਰਦੀ ਹੀ ਕਰਨੀ ਹੈ ਤਾਂ ਲੋਕਤੰਤਰ ਦੀ ਕੁਰਸੀ ਤੋਂ ਹੇਠਾਂ ਉਤਰ ਕੇ ਲੋਕਾਂ ਦੇ ਸਾਹਮਣੇ ਆ ਜਾਓ । ਜਿਸ ਕਾਂਗਰਸ ਦਫਤਰ ਵਿਚ ਤੁਸੀਂ ਪੁਲਿਸ ਦੇ ਗੁੰਡੇ ਭੇਜੇ ਹਨ, ਉਸ ਦਫਤਰ ਨੇ ਦੁਨੀਆ ਦੇ ਸਭ ਤੋਂ ਵੱਡੇ ਸਾਮਰਾਜ ‘ਤੇ ਰਗੜੇ ਲਾਏ ਹਨ… ਤੁਹਾਡੀ ਹਉਮੈ ਦਾ ਹੈਸੀਅਤ ਹੀ ਕੀ ਹੈ ? ਹੈ ਅਸੀਂ ਤੁਹਾਡੀ ਹਉਮੈ ਨੂੰ ਤੋੜ ਦੇਵਾਂਗੇ।

 

Congress party headquarter

 

Exit mobile version