ਚੰਡੀਗੜ੍ਹ, 07 ਨਵੰਬਰ 2023: ਕੋਲੰਬੀਆ ਦੀ ਸਰਕਾਰ ਨੇ ਕੈਰੇਬੀਅਨ ਸਾਗਰ ‘ਚੋਂ 315 ਸਾਲ ਪਹਿਲਾਂ ਡੁੱਬੇ ਜਹਾਜ਼ ਨੂੰ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ। ਮੰਨਿਆ ਜਾਂਦਾ ਹੈ ਕਿ ਡੁੱਬਣ ਤੋਂ ਪਹਿਲਾਂ ਸੈਨ ਜੋਸ ਨਾਮ ਦਾ ਇਹ ਜਹਾਜ਼ ਸੋਨਾ ਅਤੇ ਚਾਂਦੀ ਸਮੇਤ 1 ਲੱਖ 66 ਹਜ਼ਾਰ ਕਰੋੜ ਡਾਲਰ ਦਾ 200 ਟਨ ਖਜ਼ਾਨਾ ਭਰਿਆ ਹੋਇਆ ਸੀ। ਸਾਲ 1708 ਵਿੱਚ ਇਹ ਰਾਜਾ ਫਿਲਿਪ V ਦੇ ਬੇੜੇ ਦਾ ਹਿੱਸਾ ਸੀ।
ਸਮੁੰਦਰੀ ਜਹਾਜ਼ ਸੈਨ ਹੋਜ਼ੇ ਜਹਾਜ (galleon San Jose) ਸਪੇਨ ਨੂੰ ਜਿੱਤਣ ਦੀ ਲੜਾਈ ਦੌਰਾਨ ਬ੍ਰਿਟਿਸ਼ ਜਲ ਸੈਨਾ ਦੁਆਰਾ ਕੀਤੇ ਗਏ ਹਮਲੇ ਵਿੱਚ ਡੁੱਬ ਗਿਆ ਸੀ। ਉਸ ਸਮੇਂ ਜਹਾਜ਼ ‘ਚ 600 ਜਣੇ ਸਵਾਰ ਸਨ, ਜਿਨ੍ਹਾਂ ‘ਚੋਂ ਸਿਰਫ 11 ਜਣੇ ਹੀ ਬਚ ਸਕੇ ਸਨ । 2015 ‘ਚ ਕੋਲੰਬੀਆ ਦੀ ਜਲ ਸੈਨਾ ਦੇ ਗੋਤਾਖੋਰਾਂ ਨੇ ਜਹਾਜ਼ ਦਾ ਮਲਬਾ ਪਾਣੀ ‘ਚੋਂ 31 ਹਜ਼ਾਰ ਫੁੱਟ ਹੇਠਾਂ ਲੱਭਿਆ ਸੀ। ਫਿਰ ਕੋਲੰਬੀਆ ਦੇ ਰਾਸ਼ਟਰਪਤੀ ਜੁਆਨ ਮੈਨੁਅਲ ਸੈਂਟੋਸ ਨੇ ਇਸ ਖੋਜ ਨੂੰ ਮਨੁੱਖੀ ਇਤਿਹਾਸ ਵਿਚ ਮਿਲਿਆ ਸਭ ਤੋਂ ਕੀਮਤੀ ਖਜ਼ਾਨਾ ਦੱਸਿਆ ।