Site icon TheUnmute.com

ਅਗਨੀਪਥ ਯੋਜਨਾ ਨੂੰ ਲੈ ਕੇ ਤਿੰਨਾਂ ਸੈਨਾਵਾਂ ਦੇ ਮੁਖੀ PM ਮੋਦੀ ਨਾਲ ਭਲਕੇ ਕਰਨਗੇ ਮੁਲਾਕਾਤ

Chiefs of the three Armies

ਚੰਡੀਗੜ੍ਹ 20 ਜੂਨ 2022: ਕੇਂਦਰ ਦੀ ਅਗਨੀਪਥ ਯੋਜਨਾ (Agneepath Scheme)  ਦੇ ਵਿਰੋਧ ਪੂਰੇ ਦੇਸ਼ ‘ਚ ਹੋ ਰਿਹਾ | ਇਸਦੇ ਚੱਲਦੇ ਕਈ ਸੂਬਿਆਂ ਤੋਂ ਹਿੰਸਕ ਘਟਨਾਵਾਂ ਦੀ ਖ਼ਬਰ ਹੈ | ਇਸ ਸਭ ਦੇ ਵਿਚਕਾਰ ਸਰਕਾਰ ਨੇ ਪਹਿਲੀ ਭਰਤੀ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਜੋ ਕਿ ਇੱਕ ਜੁਲਾਈ ਤੋਂ ਸ਼ੁਰੂ ਹੋ ਰਹੀ ਹੈ |ਤਿੰਨਾਂ ਸੈਨਾਵਾਂ ਦੇ ਮੁਖੀ ਇਸ ਬਾਰੇ ਜਾਣਕਾਰੀ ਦੇਣ ਲਈ ਭਲਕੇ ਯਾਨੀ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।

ਇਸ ਦੌਰਾਨ ਤਿੰਨ ਸੈਨਾ ਮੁਖੀ (Chiefs of the three Armies) ਪ੍ਰਧਾਨ ਮੰਤਰੀ ਮੋਦੀ ਨੂੰ ਭਰਤੀ ਨਾਲ ਜੁੜੀ ਜਾਣਕਾਰੀ ਦੇਣਗੇ । ਜਿਕਰਯੋਗ ਹੈ ਕਿ ਅਗਨੀਪਥ ਯੋਜਨਾ ਦੀ ਸ਼ੁਰੂਆਤ 14 ਜੂਨ ਨੂੰ ਕੀਤੀ ਗਈ ਸੀ। ਇਸ ਤੋਂ ਬਾਅਦ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ ਅਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ |

Exit mobile version