Uttarakhand

ਮੁੱਖ ਮੰਤਰੀ ਨੇ ਉੱਤਰਾਖੰਡ ਹਾਦਸੇ ‘ਚ ਪੰਜਾਬੀ ਸੈਲਾਨੀਆਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਚੰਡੀਗੜ੍ਹ 08 ਜੁਲਾਈ 2022: ਉੱਤਰਾਖੰਡ ਦੇ ਰਾਮਨਗਰ (Ramnagar) ‘ਚ ਕਾਰ ਹਾਦਸੇ ਵਿੱਚ 9 ਜਣਿਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮਰਨ ਵਾਲਿਆਂ ‘ਚ 8 ਪਟਿਆਲਾ ਅਤੇ ਇੱਕ ਸ਼ਖਸ ਸੰਗਰੂਰ ਦਾ ਰਹਿਣ ਵਾਲਾ ਸੀ | ਇਸ ਦੁਖਦਾਈ ਖ਼ਬਰ ਨੂੰ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ |

ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਉਤਰਾਖੰਡ ਦੇ ਰਾਮਨਗਰ ‘ਚ ਇੱਕ ਵੱਡੇ ਹਾਦਸੇ ਦੀ ਖਬਰ ਮਿਲੀ ਹੈ, ਇਸ ਹਾਦਸੇ ‘ਚ ਪੰਜਾਬ ਤੋਂ ਗਏ ਸੈਲਾਨੀਆਂ ਦੀ ਗੱਡੀ ਦਰਿਆ ‘ਚ ਡਿੱਗਣ ਕਰਕੇ 9 ਪੰਜਾਬੀਆਂ ਦੀ ਦੁਖਦਾਈ ਮੌਤ ਹੋ ਗਈ ਜਿਸ ‘ਚ ਇੱਕ ਕੁੜੀ ਜ਼ਖਮੀ ਹੋ ਗਈ ਹੈ | ਉਨ੍ਹਾਂ ਕਿਹਾ ਕਿ “ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀ ਹੋਈ ਲੜਕੀ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ…

Uttarakhand accident

Scroll to Top