Site icon TheUnmute.com

ਚੰਡੀਗੜ੍ਹ ਪ੍ਰਸ਼ਾਸਨ ਨੇ ਜ਼ਰੂਰਤਮੰਦ ਲੋਕਾਂ ਲਈ ਪੀਜੀਆਈ ਦੇ ਬਾਹਰ ਬਣਾਏ ਰੈਣ ਬਸੇਰੇ

shelters

ਚੰਡੀਗੜ੍ਹ , 30 ਦਸੰਬਰ 2023: ਉੱਤਰੀ ਭਾਰਤ ‘ਚ ਸੀਤ ਲਹਿਰ ਦਾ ਕਹਿਰ ਜਾਰੀ ਹੈ, ਪਰ ਚੰਡੀਗੜ੍ਹ ‘ਚ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਰੈਣ ਬਸੇਰੇ (shelters) ਬਣਾਏ ਹਨ ਤਾਂ ਜੋ ਲੋਕਾਂ ਨੂੰ ਖੁੱਲ੍ਹੇ ਅਸਮਾਨ ਹੇਠ ਰਾਤ ਨਾ ਕੱਟਣੀ ਪਵੇ। ਚੰਡੀਗੜ੍ਹ ਵਿੱਚ ਠੰਡ ਰਿਕਾਰਡ ਤੋੜਨ ਦੀ ਕਗਾਰ ‘ਤੇ ਹੈ। ਸ਼ਨੀਵਾਰ ਨੂੰ ਬਹੁਤ ਜ਼ਿਆਦਾ ਠੰਡ ਹੈ, ਜਿਸ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ। ਦੂਜੇ ਪਾਸੇ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਣ ਵਾਲੇ ਗਰੀਬ ਬੇਸਹਾਰਾ ਲੋਕਾਂ ਲਈ ਠੰਡੀਆਂ ਰਾਤਾਂ ਵੱਡੀ ਚੁਣੌਤੀ ਬਣ ਗਈਆਂ ਹਨ।

ਸੈਂਕੜੇ ਲੋਕ ਖੁੱਲ੍ਹੇ ਅਸਮਾਨ ਹੇਠ ਸੌਣ ਲਈ ਮਜਬੂਰ ਹਨ। ਚੰਡੀਗੜ੍ਹ ਪੀਜੀਆਈ, ਚੰਡੀਗੜ੍ਹ ਰੇਲਵੇ ਸਟੇਸ਼ਨ, ਜੀਐਮਸੀਐਚ-32, ਆਈਐਸਬੀਟੀ-17 ਅਤੇ 43 ਬੱਸ ਸਟੈਂਡ, ਚੰਡੀਗੜ੍ਹ ਰੇਲਵੇ ਸਟੇਸ਼ਨ ਅਤੇ ਟਰਾਂਸਪੋਰਟ ਏਰੀਆ ਵਿੱਚ ਹਜ਼ਾਰਾਂ ਲੋਕ ਖੁੱਲ੍ਹੇ ਅਸਮਾਨ ਹੇਠ ਰਾਤ ਕੱਟਣ ਲਈ ਮਜ਼ਬੂਰ ਸਨ । ਹੁਣ ਤੱਕ ਚੰਡੀਗੜ੍ਹ ਪ੍ਰਸ਼ਾਸਨ ਨੇ ਬੇਸਹਾਰਾ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਰੈਣ ਬਸੇਰੇ (shelters) ਤਿਆਰ ਕੀਤੇ ਹੋਏ ਹਨ, ਤਾਂ ਜੋ ਆਸ਼ਰਿਤਾਂ ਨੂੰ ਸਹਾਰਾ ਮਿਲ ਸਕੇ।

ਲੋੜਵੰਦਾਂ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਪੀਜੀਆਈ ਨੇੜੇ ਰਾਤ ਕੱਟਣ ਦੀ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੀਜੀਆਈ ਦੇ ਬਾਹਰ ਚਾਰ ਰੈਣ ਬਸੇਰੇ ਬਣਾਏ ਗਏ ਹਨ। ਇਸ ਵਾਰ ਮਰੀਜ਼ਾਂ ਅਤੇ ਸੇਵਾਦਾਰਾਂ ਲਈ ਜੀਐਮਸੀਐਚ-32 ਦੇ ਬਾਹਰ ਰੈਣ ਬਸੇਰਾ ਵੀ ਬਣਾਇਆ ਗਿਆ ਹੈ। ਜੀਐਮਐਸਐਚ-16 ਦੇ ਬਾਹਰ ਰੈਣ ਬਸੇਰਾ ਵੀ ਬਣਾਇਆ ਗਿਆ ਹੈ। ਇੱਥੇ ਕਈ ਸਮਾਜ ਸੇਵੀਆਂ ਵੱਲੋਂ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

Exit mobile version