ਚੰਡੀਗੜ੍ਹ 18 ਅਗਸਤ 2022: ਕੇਂਦਰੀ ਜਾਂਚ ਏਜੰਸੀ ਐਨਆਈਏ ਨੇ ਪੰਜਾਬ ‘ਚ ਕਥਿਤ ਅੱਤਵਾਦੀ ਮਾਮਲੇ ‘ਚ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਨੇ 5 ਮਈ ਨੂੰ ਬਸਤਾਡਾ ਟੋਲ ਪਲਾਜ਼ਾ ‘ਤੇ ਬਰਾਮਦ ਕੀਤੀ ਆਈ.ਈ.ਡੀ. ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ |
ਐਨਆਈਏ ਵਲੋਂ ਅੱਜ ਸਵੇਰ ਤੋਂ ਸ਼ਾਮ ਤੱਕ ਪੰਜਾਬ ਦੇ ਐਸ.ਏ.ਐਸ.ਨਗਰ, ਤਰਨਤਾਰਨ ਅਤੇ ਜੰਮੂ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਚਲਾਈ ਹੈ । ਸੂਤਰਾਂ ਦੇ ਮੁਤਾਬਕ ਜਾਂਚ ਏਜੰਸੀ NIA ਨੇ ਮੌਕੇ ਤੋਂ ਕਈ ਅਹਿਮ ਸਬੂਤ, ਕਈ ਖਾਲੀ ਕਾਰਤੂਸ ਅਤੇ ਇਲੈਕਟ੍ਰਾਨਿਕ ਸਬੂਤ ਜ਼ਬਤ ਕੀਤੇ ਹਨ
ਸੂਤਰਾਂ ਅਨੁਸਾਰ 5 ਮਈ ਨੂੰ ਬਸਤਾਦਾ ਟੋਲ ਪਲਾਜ਼ਾ ’ਤੇ ਮਿਲੇ ਆਈ.ਈ.ਡੀ. ਨਾਲ ਸਬੰਧਤ ਮਾਮਲੇ ‘ਚ ਟੋਲ ਪਲਾਜ਼ਾ ਨੇੜੇ ਇੱਕ ਇਨੋਵਾ ਗੱਡੀ ਨੂੰ ਰੋਕ ਕੇ ਸ਼ੱਕੀ ਹਾਲਾਤਾਂ ਵਿੱਚ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਜਿਨ੍ਹਾਂ ਤੋਂ ਕੁਝ ਹਥਿਆਰ, ਕਾਰਤੂਸ, ਨਕਦੀ ਅਤੇ 6 ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ।