ਚੰਡੀਗੜ੍ਹ, 04 ਮਈ 2024: ਪੰਜਾਬ ਦੇ ਬਿਆਸ ਸਥਿਤ ਰਾਧਾ ਸੁਆਮੀ ਸਤਿਸੰਗ ਡੇਰੇ ਦੀ ਸਹੂਲਤ ਲਈ ਕੇਂਦਰ ਸਰਕਾਰ 9, 12, 23 ਅਤੇ 26 ਮਈ ਨੂੰ ਦੋ ਵਿਸ਼ੇਸ਼ ਰੇਲ ਗੱਡੀਆਂ (special trains) ਚਲਾਉਣ ਜਾ ਰਹੀ ਹੈ। ਲੋਕਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਗੱਲ ਦੀ ਪੁਸ਼ਟੀ ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਵੱਲੋਂ ਜਾਰੀ ਬਿਆਨ ਵਿੱਚ ਕੀਤੀ ਗਈ ਹੈ। ਇਹ ਸਪੈਸ਼ਲ ਟਰੇਨ ਅਜਮੇਰ-ਬਿਆਸ ‘ਤੇ 2 ਅਤੇ ਜੋਧਪੁਰ-ਬਿਆਸ ‘ਤੇ ਇਕ ਯਾਤਰਾ ‘ਚ ਚੱਲੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਟਰੇਨ (special trains) ਨੰਬਰ 09641 (ਅਜਮੇਰ-ਬਿਆਸ ਸਪੈਸ਼ਲ) 9 ਮਈ ਅਤੇ 23 ਮਈ ਨੂੰ ਚੱਲੇਗੀ। ਇਹ ਟਰੇਨ ਅਜਮੇਰ ਤੋਂ ਸ਼ਾਮ 5.15 ਵਜੇ ਰਵਾਨਾ ਹੋਵੇਗੀ ਅਤੇ 10 ਮਈ ਨੂੰ ਦੁਪਹਿਰ 12 ਵਜੇ ਦੇ ਕਰੀਬ ਬਿਆਸ ਰੇਲਵੇ ਸਟੇਸ਼ਨ ਪਹੁੰਚੇਗੀ। ਇਸ ਦੇ ਨਾਲ ਹੀ ਰੇਲਗੱਡੀ ਨੰਬਰ 09642 (ਬਿਆਸ-ਅਜਮੇਰ ਸਪੈਸ਼ਲ) 12 ਅਤੇ 26 ਮਈ ਨੂੰ ਦੁਪਹਿਰ 2.15 ਵਜੇ ਬਿਆਸ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 9.45 ਵਜੇ ਅਜਮੇਰ ਪਹੁੰਚੇਗੀ।
ਇਨ੍ਹਾਂ ਟਰੇਨਾਂ ਦੇ ਸਟਾਪੇਜ ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀ ਨਗਰ ਜੈਪੁਰ, ਬਾਂਦੀ ਕੁਈ, ਅਲਵਰ, ਰੇਵਾੜੀ, ਭਿਵਾਨੀ, ਹਿਸਾਰ, ਜਾਖਲ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ‘ਤੇ ਰੱਖੇ ਗਏ ਹਨ। ਜਿਸ ਵਿੱਚ ਕੁੱਲ 24 ਦੇ ਕਰੀਬ ਡੱਬੇ ਹੋਣਗੇ।