TheUnmute.com

ਕੇਂਦਰ ਸਰਕਾਰ ਦੀ ਟੀਮ ਨੇ ਡੇਰਾਬੱਸੀ ਸਬ-ਡਿਵੀਜ਼ਨ ਦੇ ਪਿੰਡਾਂ ‘ਚ ਹੜ੍ਹਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ

ਚੰਡੀਗੜ੍ਹ, 08 ਅਗਸਤ 2023: ਅੰਤਰ ਮੰਤਰਾਲਾ ਕੇਂਦਰੀ ਟੀਮ ਵੱਲੋਂ ਹੜ੍ਹਾਂ (Flood) ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਡੇਰਾਬੱਸੀ ਸਬ-ਡਿਵੀਜ਼ਨ ਦੇ ਪਿੰਡਾਂ ਡੇਹਰ, ਆਲਮਗੀਰ, ਟਿਵਾਣਾ , ਖਜੂਰ ਮੰਡੀ ਤੇ ਸਰਸੀਣੀ ਦੇ ਇਲਾਕਿਆਂ ਵਿਚ ਘੱਗਰ ਦੇ ਪਾਣੀ ਕਾਰਨ ਆਏ ਹੜ੍ਹਾਂ ਨਾਲ ਨੁਕਸਾਨੀਆਂ ਜ਼ਮੀਨਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕੇਂਦਰੀ ਟੀਮ ਨੇ ਜਿਥੇ ਸਥਾਨਕ ਅਧਿਕਾਰੀਆਂ ਤੋਂ ਹੋਏ ਨੁਕਸਾਨ ਦੇ ਵੇਰਵੇ ਲਏ, ਉੱਥੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।

ਕਿਸਾਨਾਂ ਨੇ ਬਹੁਤ ਹੀ ਵਿਸਥਾਰ ਵਿਚ ਹੋਏ ਨੁਕਸਾਨ ਬਾਰੇ ਦੱਸਿਆ ਅਤੇ ਜ਼ਿੰਦਗੀ ਮੁੜ ਲੀਹ ‘ਤੇ ਲੈ ਕੇ ਆਉਣ ਬਾਬਤ ਸੁਝਾਅ ਵੀ ਦਿੱਤੇ। ਪੰਜਾਬ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਜਿੱਥੇ ਸੂਬੇ ਵਿਚ ਦਰਿਆਵਾਂ ਵਿੱਚ ਆਏ ਹੜ੍ਹਾਂ (Flood) ਕਾਰਨ ਵਿਆਪਕ ਪੱਧਰ ਤੇ ਹੋਏ ਨੁਕਸਾਨ ਬਾਰੇ ਦੱਸਿਆ ਉਥੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਘੱਗਰ ਵੱਲੋਂ ਮਚਾਈ ਤਬਾਹੀ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਡਿਵੀਜ਼ਨਲ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਇੰਦੂ ਮਲਹੋਤਰਾ ਵੀ ਮੌਜੂਦ ਸਨ।

Flood

ਇਸ ਕੇਂਦਰੀ ਟੀਮ ਵਿਚ ਰਵੀਨੇਸ਼ ਕੁਮਾਰ, ਵਿੱਤ ਸਲਾਹਕਾਰ, ਐਨਡੀਐਮਏ, ਗ੍ਰਹਿ ਮੰਤਰਾਲਾ, ਨਵੀਂ ਦਿੱਲੀ, ਬੀ.ਕੇ. ਸ਼੍ਰੀਵਾਸਤਵ, ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਨਵੀਂ ਦਿੱਲੀ, ਡਾ. ਏ.ਵੀ. ਸੁਰੇਸ਼ ਬਾਬੂ, ਮੁਖੀ ਹੜ੍ਹ ਮੈਪਿੰਗ ਅਤੇ ਸਾਇੰਟਿਸਟ/ਇੰਜੀਨੀਅਰ-ਐਸਜੀ ਹਜ਼ਰਡ ਅਸੈਸਮੈਂਟ ਡਿਵੀਜ਼ਨ, ਡਿਜ਼ਾਸਟਰ ਮੈਨੇਜਮੈਂਟ ਸਪੋਰਟ ਗਰੁੱਪ, ਰਿਮੋਟ ਸੈਂਸਿੰਗ ਐਪਲੀਕੇਸ਼ਨ ਏਰੀਆ ਸਪੇਸ ਵਿਭਾਗ, ਕੈਲਾਸ਼ ਕੁਮਾਰ, ਅਧੀਨ ਸਕੱਤਰ, ਪੇਂਡੂ ਵਿਕਾਸ ਮੰਤਰਾਲਾ ਨਵੀਂ ਦਿੱਲੀ, ਅਸ਼ੋਕ ਕੁਮਾਰ ਜੈਫ, ਡਾਇਰੈਕਟਰ, ਕੇਂਦਰੀ ਜਲ ਕਮਿਸ਼ਨ, ਸ਼੍ਰੀਮਤੀ ਅੰਜਲੀ ਮੌਰਿਆ, ਸਹਾਇਕ ਡਾਇਰੈਕਟਰ ਖਰਚਾ ਵਿਭਾਗ, ਵਿੱਤ ਮੰਤਰਾਲਾ, ਨਵੀਨ ਕੁਮਾਰ ਚੌਰਸੀਆ, ਪ੍ਰਤੀਨਿਧ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ, ਐੱਸ ਡੀ ਐਮ ਹਿਮਾਂਸ਼ੂ ਗੁਪਤਾ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Exit mobile version