Site icon TheUnmute.com

ਕੇਂਦਰ ਸਰਕਾਰ RDF ਦਾ ਪੈਸਾ ਦੇਣ ਲਈ ਤਿਆਰ, ਪਰ ਪੰਜਾਬ ਸਰਕਾਰ ਹਿਸਾਬ ਦੇਵੇ : ਵਿਜੇ ਸਾਂਪਲਾ

Vijay Sampla

ਸੰਗਰੂਰ, 09 ਦਸੰਬਰ 2023: ਸੰਗਰੂਰ ਪਹੁੰਚੇ ਵਿਜੇ ਸਾਂਪਲਾ (Vijay Sampla) ਨੇ ਮੀਡੀਆ ਨਾਲ ਕੀਤੀ ਗੱਲਬਾਤ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਹੋਈ ਭਾਜਪਾ ਦੀ ਜਿੱਤ ਭਾਜਪਾ ਦੇ ਕੰਮਾਂ ਨੂੰ ਲੈ ਕੇ ਹੋਈ ਹੈ | ਆਮ ਆਦਮੀ ਪਾਰਟੀ ਨੂੰ ਇੱਕ ਫ਼ੀਸਦੀ ਵੋਟ ਵੀ ਨਹੀਂ ਮਿਲੀ | ਉਨ੍ਹਾਂ ਕਿਹਾ ਕਿ 2024 ਦੇ ਵਿੱਚ ਵੀ ਭਾਜਪਾ ਦੀ ਸਰਕਾਰ ਦਾ ਆਉਣਾ ਤੈਅ ਹੈ ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਦਾ ਪੈਸਾ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਖਰਚ ਕੇ ਦੱਸ ਰਹੀ ਸੀ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਵਿਕਾਸ ਕਰਵਾਇਆ ਹੈ | ਫਿਰ ਵੀ ਇਨ੍ਹਾਂ ਸੂਬਿਆਂ ਦੇ ਲੋਕਾਂ ਨੇ ਇਹਨਾਂ ਦੀ ਗੱਲ ਨਾ ਸੁਣਦੇ ਹੋਏ ਭਾਜਪਾ ਨੂੰ ਚੁਣ ਕੇ ਭਾਜਪਾ ਦੀ ਸਰਕਾਰ ਬਣਾਈ ਹੈ |

ਉਹਨਾਂ ਨੇ ਦੱਸਿਆ ਕਿ ਪੰਜਾਬ ਦਾ ਪੈਸਾ ਗਲਤ ਢੰਗ ਨਾਲ ਖਰਚ ਕੇ ਵੀ ਆਮ ਆਦਮੀ ਪਾਰਟੀ ਨੂੰ ਕੁਝ ਨਹੀਂ ਮਿਲਿਆ | ਉਥੇ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਹਨਾਂ ਸੂਬਿਆਂ ਵਿੱਚ ਸਿਰਫ ਇੱਕ ਫ਼ੀਸਦੀ ਵੋਟ ਵੀ ਪੂਰੀ ਨਹੀਂ ਮਿਲੀ ਜੋ ਕਿ ਸ਼ਰਮਨਾਕ ਹੈ|

ਉਹਨਾਂ (Vijay Sampla) ਨੇ ਪੰਜਾਬ ਦੇ ਵਿੱਚ ਕੇਂਦਰ ਵੱਲੋਂ ਰੋਕ ਕੇ ਗਏ ਫੰਡਾਂ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਰੂਰਲ ਡਿਵੈਲਪਮੈਂਟ ਦੇ ਲਈ ਪੈਸਾ ਭੇਜਦੀ ਹੈ | ਉਸ ਉੱਪਰ ਪੰਜਾਬ ਸਰਕਾਰ ਯੂਸੀ ਨਹੀਂ ਦੇ ਪਾਉਂਦੀ | ਜਿਸ ਦੇ ਚੱਲਦੇ ਕੇਂਦਰ ਸਰਕਾਰ ਪੈਸਾ ਰੋਕਦੀ ਹੈ ਹੋਰ ਇਸ ਪਿੱਛੇ ਕੋਈ ਦੂਜਾ ਕਾਰਨ ਨਹੀਂ ਹੈ | ਜਦੋਂ ਸਰਕਾਰ ਪੈਸੇ ਦਾ ਹਿਸਾਬ ਨਹੀਂ ਦੇਵੇਗੀ ਤਾਂ ਕੇਂਦਰ ਸਰਕਾਰ ਪੈਸਾ ਕਿਉਂ ਦੇਵੇ |

ਉੱਥੇ ਹੀ ਝਾਰਖੰਡ ਦੇ ਸੰਸਦ ਮੈਂਬਰ ਤੋਂ 300 ਕਰੋੜ ਰੁਪਏ ਮਿਲਣ ‘ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਭ੍ਰਿਸ਼ਟਾਚਾਰ ਹੈ | ਇਸ ਕਰਕੇ ਕੋਈ ਖਾਸ ਗੱਲ ਨਹੀਂ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਤੋਂ ਇਹ ਪੈਸੇ ਮਿਲੇ ਹਨ। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੀ ਤਿਆਰੀ ‘ਤੇ ਕਿਹਾ ਕਿ ਪੰਜਾਬ ਦੇ ਵਿੱਚ ਲੋਕ ਸਭਾ ਹੋਣ ਜਾ ਰਹੀ ਹੈ | ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਜਪਾ ਨੌ ਸਾਲ ਦੇ ਕੰਮ ‘ਤੇ ਵੋਟ ਮੰਗੇਗੀ ਅਤੇ ਜੋ ਨੌ ਸਾਲਾਂ ਦੇ ਵਿੱਚ ਭਾਜਪਾ ਦੀ ਸਰਕਾਰ ਦੇ ਅਧੀਨ ਭਾਰਤ ਦੀ ਤਰੱਕੀ ਹੋਈ ਹੈ ਉਸ ਉੱਪਰ ਭਾਜਪਾ ਪੰਜਾਬ ਦੇ ਵਿੱਚ ਵੋਟ ਮੰਗੇਗੀ।

ਉੱਥੇ ਹੀ ਨਸ਼ੇ ਦੇ ਮੁੱਦੇ ‘ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਜ ਵੀ ਨਸ਼ਾ ਵਿਕ ਰਿਹਾ ਹੈ ਅਤੇ ਹੁਣ ਤਾਂ ਆਏ ਦਿਨ ਦੇਖਣ ਨੂੰ ਮਿਲਦਾ ਹੈ ਕਿ ਨਸ਼ਾ ਤੜੱਲੇ ਨਾਲ ਵੇਚਿਆ ਜਾ ਰਿਹਾ ਹੈ | ਜਿਸ ਵਿੱਚ ਮੌਜੂਦਾ ਸਰਕਾਰ ਬਿਲਕੁਲ ਨਾਕਾਮ ਹੈ ਜੋ ਕਿ ਨਸ਼ੇ ਦੇ ਮੁੱਦੇ ‘ਤੇ ਹੀ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਆਈ ਹੈ ਕਿ ਉਹ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਖ਼ਤਮ ਕਰ ਦੇਣਗੇ ਪਰ ਹੁਣ ਵੀ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ ਜੋ ਕਿ ਮੰਦਭਾਗਾ ਹੈ।

Exit mobile version