Site icon TheUnmute.com

ਕੇਂਦਰ ਸਰਕਾਰ ਨੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 8 ਯੂ-ਟਿਊਬ ਚੈੱਨਲਾਂ ਨੂੰ ਕੀਤਾ ਬੰਦ

YouTube channels

ਚੰਡੀਗੜ੍ਹ, 9 ਅਗਸਤ 2023: ਕੇਂਦਰ ਸਰਕਾਰ ਨੇ ਫਰਜ਼ੀ ਖਬਰਾਂ ਦਿਖਾਉਣ ਵਾਲੇ ਯੂ-ਟਿਊਬ ਚੈਨਲਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਫਰਜ਼ੀ ਖ਼ਬਰਾਂ ਫੈਲਾਉਣ ਲਈ 8 ਯੂਟਿਊਬ ਚੈੱਨਲਾਂ (YouTube channels) ਨੂੰ ਬੰਦ ਕਰ ਦਿੱਤਾ ਹੈ। ਇਹ ਚੈਨਲ ਲੋਕ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ‘ਤੇ ਪਾਬੰਦੀ ਵਰਗੀਆਂ ਜਾਅਲੀ ਖ਼ਬਰਾਂ ਫੈਲਾਉਣ ਵਿੱਚ ਸ਼ਾਮਲ ਪਾਏ ਗਏ ਸਨ। ਇਨ੍ਹਾਂ ‘ਚੋਂ ਕਈਆਂ ‘ਤੇ ਦੇਸ਼ ਦੀ ਫੌਜ ਬਾਰੇ ਗਲਤ ਜਾਣਕਾਰੀ ਫੈਲਾਉਣ ਦਾ ਵੀ ਦੋਸ਼ ਹੈ।

ਇਨ੍ਹਾਂ ਯੂ-ਟਿਊਬ ਚੈਨਲਾਂ (YouTube channels) ਦੇ ਵੀਡੀਓਜ਼ ਦੀ ਜਾਂਚ ਕੀਤੀ ਗਈ। ਇਸ ਦੌਰਾਨ ਇਨ੍ਹਾਂ ਚੈਨਲਾਂ ਵਿੱਚ ਕਈ ਖਾਮੀਆਂ ਪਾਈਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਨੇ ਇਨ੍ਹਾਂ ਚੈਨਲਾਂ ‘ਤੇ ਫਰਜ਼ੀ ਖਬਰਾਂ ਦੀ ਜਾਂਚ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਕੀਤੀ ਗਈ ਚੈਨਲਾਂ ਦੇ 2 ਕਰੋੜ ਤੋਂ ਵੱਧ ਸਬਸ ਕ੍ਰਾਈਬ ਹਨ।

ਤੁਹਾਨੂੰ ਦੱਸ ਦਈਏ ਕਿ ਸਰਕਾਰ ਫਰਜ਼ੀ ਖਬਰਾਂ ਨੂੰ ਲੈ ਕੇ ਕਾਫੀ ਚੌਕਸ ਹੋ ਗਈ ਹੈ। ਕੇਂਦਰ ਸਰਕਾਰ ਸੋਸ਼ਲ ਮੀਡੀਆ ‘ਤੇ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਨੌਜਵਾਨਾਂ, ਵਿਦਿਆਰਥੀਆਂ, ਸਮਾਜ ਅਤੇ ਭਾਈਚਾਰੇ ਨੂੰ ਗੁੰਮਰਾਹ ਕਰਨ ਅਤੇ ਭੜਕਾਉਣ ਵਾਲੀ ਸਮੱਗਰੀ ਪੇਸ਼ ਕਰਨ ਵਾਲੀਆਂ ਖ਼ਬਰਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਰਕਾਰ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਕਈ ਯੂ-ਟਿਊਬ ਚੈਨਲਾਂ ਨੂੰ ਬਲਾਕ ਕਰ ਚੁੱਕੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਨਿਊਜ਼ ਚੈਨਲ ਉਨ੍ਹਾਂ ਯੂ-ਟਿਊਬ ਚੈਨਲਾਂ ‘ਚ ਸ਼ਾਮਲ ਹਨ, ਜੋ ਬੰਦ ਹੋ ਚੁੱਕੇ ਹਨ। ਇਨ੍ਹਾਂ ਸਾਰੇ ਚੈਨਲਾਂ ਦੇ ਕਰੋੜਾਂ ਵਿਊਜ਼ ਹਨ।

ਬੰਦ ਕੀਤੇ ਚੈੱਨਲਾਂ ਦੀ ਸੂਚੀ :

ਯਹਾਂ ਸੱਚ ਵੇਖੋ (Yahan Sach Dekho)
ਕੈਪੀਟਲ ਟੀ.ਵੀ (Capital TV)
ਕੇਪੀਐਸ ਨਿਊਜ਼ (KPS News)
ਸਰਕਾਰੀ ਵਲੌਗ (Sarkari Vlog)
ਅਰਨ ਟੈਕ ਇੰਡੀਆ (Earn Tech India)
SPN9 ਨਿਊਜ਼ (SPN9 News)
ਐਜੂਕੇਸ਼ਨ ਦੋਸਤ (Educational Dost)
ਵਰਲਡ ਬੈਸਟ ਨਿਊਜ਼ (World Best News)

Exit mobile version