Site icon TheUnmute.com

ਸੁਪਰੀਮ ਕੋਰਟ ‘ਚ ਪੇਸ਼ CBI ਰਿਪੋਰਟ ਦਾ ਦਾਅਵਾ, ਕਲਕੱਤਾ ਮਾਮਲੇ ਨੂੰ ਲੁਕਾਉਣ ਦੀ ਹੋਈ ਕੋਸ਼ਿਸ਼

Supreme Court

ਦਿੱਲੀ, 22 ਅਗਸਤ 2024 (ਦਵਿੰਦਰ ਸਿੰਘ): ਕਲਕੱਤਾ ਦੇ ਆਰਜੀ ਕਰ ਮੈਡੀਕਲ ਕਾਲਜ ‘ਚ ਇੱਕ ਬੀਬੀ ਡਾਕਟਰ ਨਾਲ ਬ.ਲਾ.ਤ.ਕਾਰ ਅਤੇ ਕ.ਤ.ਲ ਦੇ ਮਾਮਲੇ (Kolkata case) ‘ਚ ਸਟੇਟਸ ਰਿਪੋਰਟ ਸੁਪਰੀਮ ਕੋਰਟ ( Supreme Court) ਵਿੱਚ ਪੇਸ਼ ਕੀਤੀ ਗਈ ਹੈ। ਰਿਪੋਰਟ ‘ਚ ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਕਲਕੱਤਾ ਦੇ ਆਰਜੀ ਕਰ ਮੈਡੀਕਲ ਕਾਲਜ ਮਾਮਲੇ ‘ਚ ਘਟਨਾ ਸੀਨ ਨਾਲ ਛੇੜਛਾੜ ਕੀਤੀ ਗਈ ਸੀ। ਇਸ ਪੂਰੇ ਮਾਮਲੇ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ।

ਸੀਬੀਆਈ ਨੇ ਅੰਤਿਮ ਸਸਕਾਰ ਤੋਂ ਬਾਅਦ ਐਫ.ਆਈ.ਆਰ ਦਰਜ ਕਰਨ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। 20 ਅਗਸਤ ਨੂੰ ਸੁਪਰੀਮ ਕੋਰਟ ਨੇ ਆਰਜੀ ਕਰ ਕਾਲਜ ਘਟਨਾ ‘ਤੇ ਖੁਦ ਨੋਟਿਸ ਲਿਆ ਸੀ ਅਤੇ ਸੁਣਵਾਈ ਕੀਤੀ ਸੀ। ਸੁਣਵਾਈ ਦੌਰਾਨ ਅਦਾਲਤ ਨੇ ਸੀਬੀਆਈ ਅਤੇ ਬੰਗਾਲ ਸਰਕਾਰ ਨੂੰ ਘਟਨਾ (Kolkata case) ਦੀ ਜਾਂਚ ਬਾਰੇ ਸਟੇਟਸ ਰਿਪੋਰਟ ਅਦਾਲਤ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਸਨ।

ਸੀਬੀਆਈ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਸੈਮੀਨਾਰ ਹਾਲ ‘ਚ ਬੀਬੀ ਡਾਕਟਰ ਦੀ ਲਾਸ਼ ਮਿਲਣ ਅਤੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤੇ ਜਾਣ ‘ਚ ਕਾਫ਼ੀ ਸਮਾਂ ਸੀ। ਅਜਿਹੇ ‘ਚ ਸੀਬੀਆਈ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਸਪਤਾਲ ਪ੍ਰਸ਼ਾਸਨ ਖਾਸਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇਣ ‘ਚ ਇੰਨੀ ਦੇਰੀ ਕਿਉਂ ਕੀਤੀ। ਸੀਬੀਆਈ ਪਿਛਲੇ ਸ਼ੁੱਕਰਵਾਰ ਤੋਂ ਲਗਭਗ ਹਰ ਦਿਨ ਸੰਦੀਪ ਘੋਸ਼ ਤੋਂ 12-14 ਘੰਟੇ ਪੁੱਛਗਿੱਛ ਕਰ ਰਹੀ ਹੈ। ਵੀਰਵਾਰ ਨੂੰ ਵੀ ਸੰਦੀਪ ਘੋਸ਼ ਤੋਂ ਸੀਬੀਆਈ ਦੀ ਪੁੱਛਗਿੱਛ ਲਗਾਤਾਰ ਸੱਤਵੇਂ ਦਿਨ ਵੀ ਜਾਰੀ ਰਹੀ।

ਸੀਬੀਆਈ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਸੈਮੀਨਾਰ ਹਾਲ ‘ਚ ਬੀਬੀ ਡਾਕਟਰ ਦੀ ਲਾਸ਼ ਨੂੰ ਸਭ ਤੋਂ ਪਹਿਲਾਂ ਕਿਸ ਨੇ ਦੇਖਿਆ? ਹਸਪਤਾਲ ਦੇ ਸਟਾਫ਼ ਅਤੇ ਡਾਕਟਰਾਂ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਵੀ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸੈਮੀਨਾਰ ਹਾਲ ‘ਚ ਪਹਿਲੀ ਵਾਰ ਲਾਸ਼ ਕਿਸ ਨੇ ਦੇਖੀ ?

Exit mobile version