Site icon TheUnmute.com

ਸੀ.ਬੀ.ਆਈ. ਨੇ ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ ‘ਚ ਮਾਰਿਆ ਛਾਪਾ

CBI

ਚੰਡੀਗੜ੍ਹ 17 ਮਈ 2022: ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ‘ਚ ਸੀ.ਬੀ.ਆਈ. (CBI) ਵਲੋਂ ਛਾਪੇਮਾਰੀ ਕੀਤੀ ਗਈ ਹੈ । ਤਾਜ਼ਾ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰੀ ਭਾਰਤ ਦੇ ਸਭ ਤੋਂ ਵਧ ਸਮਰੱਥਾ ਵਾਲੇ ਇਸ ਥਰਮਲ ਪਲਾਂਟ ‘ਚ ਕੇਂਦਰੀ ਜਾਂਚ ਬਿਊਰੋ ਦੇ ਦਰਜਨ ਦੇ ਕਰੀਬ ਅਧਿਕਾਰੀ ਪਹੁੰਚੇ ਹਨ |ਇਨ੍ਹਾਂ ਅਧਿਕਾਰੀਆਂ ਵਲੋਂ ਪਲਾਂਟ ਦੇ ਅੰਦਰ ਜਾਂਚ ਕੀਤੀ ਜਾ ਰਹੀ ਹੈ । ਅਜੇ ਤੱਕ ਇਹ ਸਾਫ ਨਹੀਂ ਹੋਇਆ ਹੈ ਕਿ ਇਹ ਛਾਪੇਮਾਰੀ ਸੀ.ਬੀ.ਆਈ. (CBI) ਵਲੋਂ ਕਿਉਂ ਕੀਤੀ ਗਈ ਹੈ। ਪਲਾਂਟ ਦੇ ਬਾਹਰ ਜਿੱਥੇ ਮੀਡੀਆ ਕਰਮੀ ਵੇਰਵਿਆਂ ਦੀ ਜਾਣਕਾਰੀ ਲਈ ਉਡੀਕ ਕਰ ਰਹੇ ਹਨ, ਉੱਥੇ ਖ਼ੁਫ਼ੀਆ ਵਿਭਾਗ ਪੰਜਾਬ ਦੇ ਕਰਮਚਾਰੀ ਵੀ ਇੱਧਰ-ਉੱਧਰ ਘੁੰਮ ਰਹੇ ਹਨ।

Exit mobile version