ਚੰਡੀਗੜ੍ਹ 12 ਮਾਰਚ 2022: ਸੀਬੀਆਈ (CBI) ਨੇ ਬੀਤੇ ਦਿਨ ਮੁੰਬਈ ਪੁਲਸ ਕਮਿਸ਼ਨਰ ਸੰਜੇ ਪਾਂਡੇ ਤੋਂ ਪੁੱਛਗਿੱਛ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਸੰਜੇ ਪਾਂਡੇ ਨਾਲ ਕਰੀਬ 6 ਘੰਟੇ ਤੱਕ ਸਵਾਲ ਦਾ ਜਵਾਬ ਦਿੱਤਾ। ਸੂਤਰਾਂ ਦੇ ਮੁਤਾਬਕ ਅਨਿਲ ਦੇਸ਼ਮੁੱਖ ਨਾਲ ਸਬੰਧਤ 100 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਸਬੰਧੀ ਪੁਲਸ ਕਮਿਸ਼ਨਰ ਤੋਂ ਇਹ ਪੁੱਛਗਿੱਛ ਕੀਤੀ ਗਈ ਸੀ। ਤੁਹਾਨੂੰ ਦਸ ਦਈਏ ਕਿ ਸੀਬੀਆਈ ਨੇ ਅਨਿਲ ਦੇਸ਼ਮੁੱਖ ਖ਼ਿਲਾਫ਼ ਕਥਿਤ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਆਈਪੀਸੀ ਦੀਆਂ ਧਾਰਾਵਾਂ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ।
ਜਿਕਰਯੋਗ ਹੈ ਕਿ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਦੇਸ਼ਮੁਖ ਨੇ ਕਥਿਤ ਤੌਰ ‘ਤੇ ਮੁੰਬਈ ਪੁਲਿਸ ਦੇ ਬਰਖ਼ਾਸਤ ਅਧਿਕਾਰੀ ਸਚਿਨ ਵਾਜ਼ ਨੂੰ ਐਂਟੀਲੀਆ ਸੁਰੱਖਿਆ ਉਲੰਘਣਾ ਮਾਮਲੇ ‘ਚ 100 ਕਰੋੜ ਤੋਂ ਵੱਧ ਦੀ ਵਸੂਲੀ ਕਰਨ ਲਈ ਕਿਹਾ ਸੀ।
ਇਸ ਤੋਂ ਪਹਿਲਾਂ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸੀਬੀਆਈ (CBI) ਨੂੰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ‘ਚ ਬਰਖਾਸਤ ਮੁੰਬਈ ਪੁਲਸ ਅਧਿਕਾਰੀ ਸਚਿਨ ਵਾਜੇ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਸੀ। ਵਿਸ਼ੇਸ਼ ਐਨਆਈਏ ਅਦਾਲਤ ਨੇ ਸੀਬੀਆਈ ਨੂੰ 15 ਅਤੇ 16 ਫਰਵਰੀ ਨੂੰ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ‘ਚ ਵਾਜੇ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਸੀ।