July 4, 2024 11:33 pm
ਸੁਪਰੀਮ ਕੋਰਟ

ਸੁਪਰੀਮ ਕੋਰਟ ਪਹੁੰਚਿਆਂ ਯੂਕਰੇਨ ‘ਚ ਫਸੇ ਵਿਦਿਆਰਥੀਆਂ ਦਾ ਮਾਮਲਾ

ਚੰਡੀਗੜ੍ਹ 03 ਮਾਰਚ 2022: ਰੂਸ-ਯੂਕਰੇਨ ਵਿਚਕਾਰ ਅੱਜ ਅੱਠਵੇਂ ਦਿਨ ਵੀ ਜੰਗ ਜਾਰੀ ਹੈ | ਅਜਿਹੇ ‘ਚ ਉੱਥੇ ਫਸੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਹੁਣ ਭਾਰਤ ‘ਚ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸੇ ਮੁੱਦੇ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਇਕ ਵਕੀਲ ਨੇ ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਦਾ ਮੁੱਦਾ ਸੁਪਰੀਮ ਕੋਰਟ ‘ਚ ਉਠਾਇਆ ਹੈ ਅਤੇ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ‘ਤੇ ਜਵਾਬ ਦਿੰਦੇ ਹੋਏ ਸੀਜੇਆਈ ਐੱਨਵੀ ਰਮਨਾ ਨੇ ਕਿਹਾ ਕਿ ਸਾਨੂੰ ਵਿਦਿਆਰਥੀਆਂ ਪ੍ਰਤੀ ਹਮਦਰਦੀ ਹੈ| ਪਰ ਸੁਪਰੀਮ ਕੋਰਟ ਇਸ ‘ਚ ਕੁਝ ਨਹੀਂ ਕਰ ਸਕਦੀ। ਅਸੀਂ ਪੁਤਿਨ ਨੂੰ ਯੁੱਧ ਰੋਕਣ ਦਾ ਹੁਕਮ ਨਹੀਂ ਦੇ ਸਕਦੇ। ਸਰਕਾਰ ਲੋੜੀਂਦੇ ਕਦਮ ਚੁੱਕ ਰਹੀ ਹੈ। ਅਸੀਂ ਅਟਾਰਨੀ ਜਨਰਲ ਨੂੰ ਪੁੱਛਾਂਗੇ ਕਿ ਹੋਰ ਕੀ ਕੀਤਾ ਜਾ ਸਕਦਾ ਹੈ?

ਵਿਸਥਾਰ ਨਾਲ ਪੜ੍ਹੋ ਕੀ ਸੀ ਪਟੀਸ਼ਨ
ਪਟੀਸ਼ਨਕਰਤਾ ਦੇ ਵਕੀਲ ਨੇ ਦੱਸਿਆ ਕਿ ਪਟੀਸ਼ਨਰ ਯੂਕਰੇਨ ‘ਚ ਮੈਡੀਕਲ ਦਾ ਵਿਦਿਆਰਥੀ ਫਸੇ ਹੋਏ ਹਨ। ਉਨ੍ਹਾਂ ਨੂੰ ਰੋਮਾਨੀਆ ਸਰਹੱਦ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਹੈ। ਉਹ ਯੂਕਰੇਨ ਦੀ ਸਰਹੱਦ ‘ਤੇ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਰੋਮਾਨੀਆ ‘ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਜਵਾਬ ‘ਚ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਕਿਹਾ ਕਿ ਪੀਐਮ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕੀਤੀ ਹੈ। ਇੱਕ ਮੰਤਰੀ ਨੂੰ ਰੋਮਾਨੀਆ ਵੀ ਭੇਜਿਆ ਗਿਆ ਹੈ। ਸਰਕਾਰ ਸਭ ਕੁਝ ਕਰ ਰਹੀ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਵੀ ਜਲਦੀ ਤੋਂ ਜਲਦੀ ਹਟਾ ਦਿੱਤਾ ਜਾਵੇਗਾ।