July 8, 2024 11:44 am
ਅੰਦਰਖਾਤੇ ਚੱਲ ਰਹੀ ਗੱਲਬਾਤ

ਕਾਂਗਰਸ ਨਾਲ ਅੰਦਰਖਾਤੇ ਚੱਲ ਰਹੀ ਗੱਲਬਾਤ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਇਹ ਬਿਆਨ

ਚੰਡੀਗੜ੍ਹ; ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਨਾਲ ਅੰਦਰਖਾਤੇ ਚੱਲ ਰਹੀ ਗੱਲਬਾਤ ਦੀਆਂ ਅਫਵਾਹਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਅਫਵਾਹਾਂ ਬਿਲਕੁਲ ਗ਼ਲਤ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਕਾਂਗਰਸ ਦੇ ਨਾਲ ਗੱਲਬਾਤ ਕਰਨ ਲਈ ਕੁਙ ਨਹੀਂ ਬਚਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨਾਲ ਮੁਲਾਕਾਤ ਦਾ ਸਮਾਂ ਖਤਮ ਹੋ ਚੁੱਕਾ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਸੋਚ ਕੇ ਇਹ ਫੈਸਲਾ ਲਿਆ ਹੈ ਤੇ ਮੈਂ ਜੋ ਫੈਸਲਾ ਲਿਆ ਹੈ ਉਹ ਅਟੱਲ ਹੈ। ਕੈਪਟਨ ਨੇ ਕਿਹਾ ਕਿ ਉਹ ਜਲਦੀ ਹੀ ਨਵੀਂ ਪਾਰਟੀ ਦੇ ਐਲਾਨ ਕਰਨ ਜਾ ਰਹੇ ਹਨ।
ਦੱਸਦਈਏ ਕਿ ਰਾਜਨੀਤਿਕ ਹਲਕਿਆਂ ਵਿਚ ਚਰਚਾ ਚੱਲ ਰਹੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅੰਦਰਖਾਤੇ ਕਾਂਗਰਸ ਹਾਈਕਮਾਨ ਦੇ ਨਾਲ ਗੱਲਬਾਤ ਚੱਲ ਰਹੇ ਹੈ। ਜਿਸ ਦੌਰਾਨ ਸੰਭਾਵਨਾਂ ਜਿਤਾਈ ਜਾ ਰਹੀ ਸੀ ਕਿ ਕੈਪਟਨ ਕਾਂਗਰਸ ਦੇ ਨਾਲ ਦੋਬਾਰਾ ਜੁੜ ਸਕਦੇ ਹਨ।