Site icon TheUnmute.com

ਕੈਪਟਨ ਨੇ ਆਪਣੀ ਨਵੀ ਪਾਰਟੀ ਦੀ ਮੈਂਬਰਸ਼ਿਪ ਲੈਣ ਲਈ ਜਾਰੀ ਕੀਤਾ ਫਾਰਮ

Captain-amarinder

ਚੰਡੀਗੜ੍ਹ 18 ਨਵੰਬਰ 2021 : ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਕਸ਼ਨ ਮੋੜ ਵਿਚ ਆ ਗਏ ਹਨ, ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਸਵਾਂ ਹਾਉਸ ਵਿਚ ਇਕ ਬੈਠਕ ਕੀਤੀ, ਜਿਸ ਵਿਚ ਉਨ੍ਹਾਂ ਨੇ ਨਵੀ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਦਿਤੀ ਹੈਮ ਕੈਪਟਨ ਨੇ ਆਪਣੀ ਨਵੀ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਮੈਂਬਰਸ਼ਿਪ ਲੈਣ ਲਈ ਇਕ ਫਾਰਮ ਜਾਰੀ ਕੀਤਾ ਹੈ, ਇਸ ਬੈਠਕ ਵਿਚ ਸੂਬੇ ਦੇ ਅਲੱਗ ਅਲੱਗ ਜਿੱਲ੍ਹਿਆ ਤੋਂ ਕਾਂਗਰਸ ਨੇਤਾਵਾਂ ਨੇ ਹਿੱਸਾ ਲਿਆ, ਇਸ ਮੌਕੇ ‘ਤੇ ਉਨ੍ਹਾਂ ਨੇ ਸਾਰੀਆਂ ਨੇਤਾਵਾਂ ਨੂੰ ਇਹ ਫਾਰਮ ਦਿੱਤੇ ਗਏ ਅਤੇ ਸਾਰਿਆਂ ਨੂੰ ਕਿਹਾ ਗਿਆ ਕਿ ਇਹ ਮੈਂਬਰਸ਼ਿਪ ਸ਼ੁਰੂ ਕੀਤੀ ਜਾਵੇ,
ਕੈਪਟਨ ਅਮਰਿੰਦਰ ਸਿੰਘ ਵਲੋਂ ਸੈਕਟਰ 9 ਚੰਡੀਗੜ੍ਹ ਵਿਚ ਪਾਰਟੀ ਦਾ ਮੁੱਖ ਦਫਤਰ ਦੱਸਿਆ ਜਾਵੇਗਾ, ਜਿੱਥੇ ਪਾਰਟੀ ਨਾਲ ਸਬੰਧਿਤ ਪ੍ਰੋਗਰਾਮ ਬਣਾਏ ਜਾਣਗੇ, ਉੱਥੇ ਹੀ ਇਸ ਮੌਕੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਇਕ ਅਲੱਗ ਪਾਰਟੀ ਬਣਾ ਕੇ ਮੈਦਾਨ ‘ਚ ਉਤਰਨਗੇ, ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਕੋਈ ਵਧੀਆ ਉਮੀਦਵਾਰ ਖੜ੍ਹਾ ਕਰਨ ਦਾ ਵੀ ਐਲਾਨ ਕੀਤਾ,ਤੇ ਸਿੱਧੂ ਨੂੰ ਨਹੀਂ ਜਿੱਤਣ ਦਿੱਤਾ ਜਾਵੇਗਾ,

Exit mobile version