Site icon TheUnmute.com

ਬਰਤਾਨਵੀ ਹਾਈ ਕਮਿਸ਼ਨਰ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ‘ਚ ਟੇਕਿਆ ਮੱਥਾ

Kartarpur

ਚੰਡੀਗੜ੍ਹ 18 ਮਾਰਚ, 2022: ਬ੍ਰਿਟਿਸ਼ ਹਾਈ ਕਮਿਸ਼ਨਰ ਮਹਾਮਹਿਮ ਕ੍ਰਿਸਟੀਅਨ ਟਰਨਰ ਨੇ 13 ਸਟਾਫ਼ ਮੈਂਬਰਾਂ ਨਾਲ ਅੱਜ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ (Kartarpur) ਲਾਂਘੇ ਦਾ ਦੌਰਾ ਕੀਤਾ। ਪੀਐਮਯੂ ਕਰਤਾਰਪੁਰ (Kartarpur) ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪਾਕਿਸਤਾਨ ‘ਚ ਬਰਤਾਨਵੀ ਹਾਈ ਕਮਿਸ਼ਨਰ ਕ੍ਰਿਸਟੀਅਨ ਟਰਨਰ ਨੇ ਅੱਜ 13 ਸਟਾਫ਼ ਮੈਂਬਰਾਂ ਨਾਲ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ।

ਇਸ ਦੌਰਾਨ ਉਨ੍ਹਾਂ ਨੇ ਲੰਗਰ ਵਰਤਾਇਆ ਅਤੇ ਲੰਗਰ ਵੀ ਛਕਿਆ। ਉਹ ਯਾਤਰੀਆਂ ਲਈ ਸਫਾਈ ਅਤੇ ਸ਼ਾਨਦਾਰ ਭੋਜਨ ਪ੍ਰਬੰਧਾਂ ਤੋਂ ਬਹੁਤ ਪ੍ਰਭਾਵਿਤ ਹੋਏ। ਕ੍ਰਿਸਟੀਅਨ ਨੂੰ ਪੀਐਮਯੂ ਅਤੇ ਗੁਰਦੁਆਰਾ ਸਟਾਫ ਵੱਲੋਂ ਰਵਾਇਤੀ ਸਿਰੋਪਾਓ ਅਤੇ ਤਲਵਾਰ ਭੇਟ ਕੀਤੀ ਗਈ। ਉਸਨੇ ਭਾਰਤੀ ਯਾਤਰੀਆਂ ਦੇ ਕਈ ਸਮੂਹਾਂ ਨਾਲ ਵੀ ਗੱਲਬਾਤ ਕੀਤੀ ਅਤੇ ਪਾਕਿਸਤਾਨੀ ਪਾਸੇ ਦੇ ਇਮੀਗ੍ਰੇਸ਼ਨ ਅਤੇ ਸਹਾਇਕ ਸਹੂਲਤਾਂ ਬਾਰੇ ਪੁੱਛਗਿੱਛ ਕੀਤੀ। ਸਾਰੇ ਯਾਤਰੀ ਪਾਕਿਸਤਾਨ ਸਰਕਾਰ ਦੁਆਰਾ ਕੀਤੇ ਗਏ ਪ੍ਰਬੰਧਾਂ ਤੋਂ ਬਹੁਤ ਸੰਤੁਸ਼ਟ ਸਨ।

Exit mobile version