July 4, 2024 4:20 am
Naik (Retd) Bhairon Singh

ਦੋਸ਼ ਦੇ ਬਹਾਦਰ ਯੋਧੇ ਭੈਰੋਂ ਸਿੰਘ ਦਾ ਹੋਇਆ ਦਿਹਾਂਤ , ਸੁਨੀਲ ਸੌਟੀ ਨੇ ‘ਬਾਰਡਰ’ ਫਿਲਮ ‘ਚ ਕੀਤਾ ਸੀ ਭੈਰੋਂ ਸਿੰਘ ਦਾ ਕਿਰਦਾਰ

ਚੰਡੀਗੜ੍ਹ 20 ਦਸੰਬਰ 2022: 1971 ਦੀ ਜੰਗ ਦਾ ਨਾਇਕ ਭੈਰੋਂ ਸਿੰਘ ਰਾਠੌਰ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਭੈਰੋਂ ਨੇ ਜੋਧਪੁਰ ਦੇ ਏਮਜ਼ ਹਸਪਤਾਲ ‘ਚ ਆਖ਼ਰੀ ਸਾਹ ਲਿਆ। ਭੈਰੋਂ ਨੂੰ ਬੁਖਾਰ ਅਤੇ ਛਾਤੀ ‘ਚ ਤੇਜ਼ ਦਰਦ ਕਾਰਨ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਭੈਰੋ ਸਿੰਘ ਸਾਲ 1987 ‘ਚ ਬੀ. ਐੱਸ. ਐੱਫ. ਤੋਂ ਸੇਵਾਮੁਕਤ ਹੋਏ ਸਨ। ਭੈਰੋਂ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀ ਜੰਗ ‘ਚ ਹਿੱਸਾ ਲਿਆ ਸੀ। ਭੈਰੋਂ ਸਿੰਘ ਦੇ ਦਿਹਾਂਤ ‘ਤੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਜੰਗੀ ਨਾਇਕ ਭੈਰੋਂ ਸਿੰਘ ਰਾਠੌਰ ਨੂੰ ਸ਼ਰਧਾਂਜਲੀ ਦਿੱਤੀ ਹੈ। ਦੱਸ ਦੇਈਏ ਕਿ ਫ਼ਿਲਮ ‘ਬਾਰਡਰ’ ‘ਚ ਸੁਨੀਲ ਸ਼ੈੱਟੀ ਨੇ ਭੈਰੋਂ ਦਾ ਕਿਰਦਾਰ ਨਿਭਾਇਆ ਸੀ।

 Naik (Retd) Bhairon Singh

http://

 

‘ਬਾਰਡਰ’ ‘ਚ ਸੁਨੀਲ ਨੇ ਭੈਰੋ ਸਿੰਘ ਦਾ ਨਿਭਾਇਆ ਸੀ ਕਿਰਦਾਰ
ਦੱਸ ਦੇਈਏ ਕਿ ਸਾਲ 1997 ‘ਚ ਆਈ ਫ਼ਿਲਮ ‘ਬਾਰਡਰ’ ਕਾਫ਼ੀ ਹਿੱਟ ਰਹੀ ਸੀ। ਇਹ ਫ਼ਿਲਮ ਭਾਰਤ-ਪਾਕਿਸਤਾਨ ਜੰਗ ‘ਤੇ ਆਧਾਰਿਤ ਸੀ। ਇਸ ਫ਼ਿਲਮ ‘ਚ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ। ਅਤੇ ਇਸ ਫ਼ਿਲਮ ‘ਚ ਸੁਨੀਲ ਸ਼ੈਟੀ ਨੇ ਦੇਸ਼ ਦੇ ਬਹਾਦਰ ਯੋਧੇ ਭੈਰੋਂ ਸਿੰਘ ਦੀ ਅਹਿਮ ਭੂਮਿਕਾ ਨਿਭਾਈ ਹੈ। ਸੁਨੀਲ ਤੋਂ ਇਲਾਵਾ ਫ਼ਿਲਮ ‘ਚ ਸੰਨੀ ਦਿਓਲ, ਜੈਕੀ ਸ਼ਰਾਫ, ਅਕਸ਼ੈ ਖੰਨਾ, ਸੁਦੇਸ਼ ਬੈਰੀ, ਪੁਨੀਤ ਈਸਰ ਅਤੇ ਕੁਲਭੂਸ਼ਣ ਖਰਬੰਦਾ, ਤੱਬੂ, ਰਾਖੀ, ਪੂਜਾ ਭੱਟ ਅਤੇ ਸ਼ਰਬਾਨੀ ਮੁਖਰਜੀ ਵਰਗੇ ਕਈ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।