ਚੰਡੀਗੜ੍ਹ 01 ਜਨਵਰੀ 2024: ਪੰਜਾਬ ਦੇ ਜਲੰਧਰ ਵਿੱਚ ਬਸਤੀ ਬਾਵਾ ਖੇਲ ਨਹਿਰ ਦੇ ਕੋਲ ਇੱਕ ਡੀਐਸਪੀ (DSP) ਦੀ ਲਾਸ਼ ਬਰਾਮਦ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਲਾਸ਼ ਕੋਲੋਂ ਇਕ ਪਛਾਣ ਪੱਤਰ ਬਰਾਮਦ ਹੋਇਆ ਹੈ। ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਦਿਓਲ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਲਬੀਰ ਸੰਗਰੂਰ ਦੇ ਪਿੰਡ ਲੱਧਾ ਕੋਠੀ ਦਾ ਰਹਿਣ ਵਾਲਾ ਸੀ। ਦਲਬੀਰ ਪੀਏਪੀ ਸਿਖਲਾਈ ਕੇਂਦਰ ਵਿੱਚ ਤਾਇਨਾਤ ਸੀ।