Site icon TheUnmute.com

ਘਰੋਂ ਮਾਂ ਦੀ ਦਵਾਈ ਲੈਣ ਗਏ 20 ਸਾਲਾ ਨੌਜਵਾਨ ਦੀ ਲਾਸ਼ ਭੇਤਭਰੇ ਹਾਲਾਤ ‘ਚ ਮਿਲੀ ਲਾਸ਼

Jalandhar

ਸ੍ਰੀ ਗੋਇੰਦਵਾਲ ਸਾਹਿਬ, 24 ਜੂਨ 2023: ਪਿੰਡ ਵਈਪੁਈ ਦੇ 20 ਸਾਲਾ ਨੌਜਵਾਨ ਦੀ ਪਿੰਡ ਤੋਂ ਕੁੱਝ ਦੂਰੀ ‘ਤੇ ਖਾਲ੍ਹੀ ਕਮਰੇ ਵਿੱਚੋਂ ਭੇਦਭਰੇ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜ਼ਵਾਨ ਘਰੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮਾਂ ਦੀ ਦਵਾਈ ਲੈਣ ਗਿਆ ਸੀ, ਪਰ ਦੇਰ ਰਾਤ ਤੱਕ ਘਰ ਨਹੀ ਪਰਤਿਆ।

ਜਿਸ ਦੀ ਅੱਜ ਪਿੰਡ ਵਈਪੁਈ ਤੋਂ ਪਿੰਡ ਢੋਟੀਆ ਜਾਂਦੇ ਰਸਤੇ ‘ਤੇ ਬਣੇ ਇੱਕ ਖਾਲ੍ਹੀ ਕਮਰੇ ਵਿੱਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜ਼ਵਾਨ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਵਈਪੁਈ ਵਜੋਂ ਹੋਈ ਹੈ। ਮ੍ਰਿਤਕ ਨੌਜ਼ਵਾਨ ਦੀ ਲਾਸ਼ ਤੇ ਗੰਭੀਰ ਸੱਟਾ ਦੇ ਨਿਸ਼ਾਨ ਵੀ ਸਨ। ਇਸ ਦੁਖਦਾਈ ਖ਼ਬਰ ਨੂੰ ਸੁਣਦੇ ਹੀ ਮ੍ਰਿਤਕ ਨੌਜ਼ਵਾਨ ਦੇ ਦਾਦੇ ਲਖਬੀਰ ਸਿੰਘ ਨੇ ਵੀ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।

ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਮ੍ਰਿਤਕ ਦਵਿੰਦਰ ਸਿੰਘ ਦਾ ਮੋਟਰਸਾਈਕਲ ਵੀ ਗਾਇਬ ਹੈ। ਪੁਲਿਸ ਨੇ ਦੱਸਿਆ ਕਿ ਨੌਜ਼ਵਾਨ ਦੀ ਮੌਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਕੁੱਝ ਕਿਹਾ ਜਾ ਸਕਦਾ ਹੈ।

Exit mobile version