17 ਪ੍ਰਵਾਸੀਆਂ

ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਸਮੁੰਦਰ ‘ਚ ਪਲਟੀ, 17 ਪ੍ਰਵਾਸੀਆਂ ਦੀ ਮੌਤ

ਚੰਡੀਗੜ੍ਹ 25 ਜੁਲਾਈ 2022: ਅਮਰੀਕੀ ਦੇਸ਼ ਬਹਾਮਾਸ ਦੇ ਦੱਖਣੀ ਟਾਪੂ ਦੇ ਕੋਲ ਹੈਤੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਐਤਵਾਰ ਤੜਕੇ ਸਮੁੰਦਰ ‘ਚ ਡੁੱਬ ਗਈ। ਇਸ ਹਾਦਸੇ ਵਿੱਚ ਹੈਤੀ ਦੇ 17 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ, ਜਦਕਿ 25 ਜਣਿਆਂ ਨੂੰ ਬਚਾ ਲਿਆ ਗਿਆ ਹੈ।ਇਸ ਦੌਰਾਨ ਬਹਾਮਾਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈਤੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਸਮੁੰਦਰ ਵਿੱਚ ਪਲਟ ਗਈ, ਬਹਾਮਾਸ ਦੇ ਸੁਰੱਖਿਆ ਬਲਾਂ ਨੇ 17 ਜਣਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਦੋਂ ਕਿ 25 ਹੋਰਾਂ ਨੂੰ ਬਚਾ ਲਿਆ ਗਿਆ ਹੈ।

ਇਸਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਸਮੁੰਦਰ ਰਾਹੀਂ ਮਨੁੱਖੀ ਤਸਕਰੀ ਹੁੰਦੀ ਹੈ। ਕਿਸ਼ਤੀ ਡੁੱਬਣ ਤੋਂ ਬਾਅਦ ਅਸੀਂ ਮਨੁੱਖੀ ਤਸਕਰੀ ਨਾਲ ਜੁੜੇ 2 ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਫਿਲਿਪ ਬ੍ਰੇਵ ਡੇਵਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰਨ ਵਾਲਿਆਂ ਵਿੱਚ 15 ਔਰਤਾਂ, ਇੱਕ ਪੁਰਸ਼ ਅਤੇ ਇੱਕ ਬੱਚਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬਚਾਏ ਗਏ ਪ੍ਰਵਾਸੀਆਂ ਨੂੰ ਸਿਹਤ ਕਰਮਚਾਰੀਆਂ ਦੁਆਰਾ ਨਿਗਰਾਨੀ ਲਈ ਲਿਜਾਇਆ ਗਿਆ ਸੀ | ਇਸਦੇ ਨਾਲ ਹੀ ਡੇਵਿਸ ਨੇ ਕਿਹਾ ਕਿ ਮਨੁੱਖੀ ਤਸਕਰੀ ਦੇ ਸ਼ੱਕੀ ਆਪ੍ਰੇਸ਼ਨ ਦੀ ਅਪਰਾਧਿਕ ਜਾਂਚ ਵੀ ਸ਼ੁਰੂ ਕੀਤੀ ਗਈ ਹੈ।

Scroll to Top