Site icon TheUnmute.com

ਰੂਸ-ਕ੍ਰੀਮੀਆ ਨੂੰ ਜੋੜਨ ਵਾਲੇ ਰੇਲਵੇ ਪੁਲ ‘ਤੇ ਧਮਾਕਾ ਇੱਕ ਅੱਤਵਾਦੀ ਹਮਲਾ ਸੀ: ਪੁਤਿਨ

President Vladimir Putin

ਚੰਡੀਗੜ੍ਹ 10 ਅਕਤੂਬਰ 2022: ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਨੇ ਰੂਸ-ਕ੍ਰੀਮੀਆ ਨੂੰ ਜੋੜਨ ਵਾਲੇ ਕੇਰਚ ਰੇਲ-ਰੋਡ ਪੁਲ ਦੇ ਧਮਾਕੇ ਬਾਰੇ ਜਾਂਚਕਰਤਾਵਾਂ ਨਾਲ ਮੀਟਿੰਗ ਕੀਤੀ। ਪੁਤਿਨ ਨੇ ਜਾਂਚ ਕਮੇਟੀ ਦੇ ਚੇਅਰਮੈਨ ਅਲੈਗਜ਼ੈਂਡਰ ਬੈਸਟਰਿਕਿਨ ਨਾਲ ਕ੍ਰੀਮੀਆ ਪੁਲ ‘ਤੇ ਹਮਲੇ ਦੇ ਸਾਰੇ ਮਹੱਤਵਪੂਰਨ ਨੁਕਤਿਆਂ ‘ਤੇ ਚਰਚਾ ਕੀਤੀ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪੁਲ ਨੂੰ ਧਮਾਕਾ ਕਰਨ ਦੀ ਕਾਰਵਾਈ ਇੱਕ ਅੱਤਵਾਦੀ ਹਮਲਾ ਸੀ। ਯੂਕਰੇਨ ਦੀ ਖੁਫੀਆ ਸੰਸਥਾ ਨੇ ਸਾਰਾ ਬਲੂਪ੍ਰਿੰਟ ਤਿਆਰ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਤਿਨ ਨੇ ਕਿਹਾ ਕਿ ਇਹ ਹਮਲਾ ਇੱਕ ਅੱਤਵਾਦੀ ਕਾਰਵਾਈ ਸੀ ਅਤੇ ਇਸ ਦਾ ਉਦੇਸ਼ ਨਾਗਰਿਕ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਸੀ।

ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲਾ ਕਰਚ ਰੇਲਵੇ ਪੁਲ (Kerch bridge) ਇੱਕ ਜਬਰਦਸ਼ਤ ਧਮਾਕੇ ਤੋਂ ਬਾਅਦ ਤਬਾਹ ਹੋ ਗਿਆ। ਇਸ ਧਮਾਕੇ ‘ਚ ਤਿੰਨ ਜਣਿਆਂ ਦੀ ਮੌਤ | ਇਸ ਪੁਲ ਨੂੰ ਕ੍ਰੀਮੀਆ ‘ਤੇ ਰੂਸ ਦੇ ਕਬਜ਼ੇ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। 2014 ਵਿੱਚ ਕ੍ਰੀਮੀਆ ਨੂੰ ਰੂਸ ਨੇ ਆਪਣੇ ਨਾਲ ਮਿਲਾ ਲਿਆ ਸੀ। ਰੂਸ ਇਸ ਪੁਲ ਰਾਹੀਂ ਯੂਕਰੇਨ ਯੁੱਧ ਲਈ ਫੌਜੀ ਸਾਜ਼ੋ-ਸਾਮਾਨ ਭੇਜ ਰਿਹਾ ਹੈ।

Exit mobile version