Goa

ਗੋਆ ‘ਚ ਕੱਲ੍ਹ ਭਾਜਪਾ ਦੀ ਵਿਧਾਇਕ ਦਲ ਦੀ ਬੈਠਕ, ਚੁਣਿਆ ਜਾਵੇਗਾ ਮੁੱਖ ਮੰਤਰੀ

ਚੰਡੀਗੜ੍ਹ 20 ਮਾਰਚ 2022: ਗੋਆ (Goa) ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵਿਧਾਇਕ ਦਲ ਦੀ ਬੈਠਕ 21 ਮਾਰਚ ਨੂੰ ਹੋਵੇਗੀ | ਇਸਦੀ ਜਾਣਕਾਰੀ ਗੋਆ ਦੇ ਕਾਰਜਕਾਰੀ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦਿੱਤੀ | ਇਸ ਦੌਰਾਨ ਪ੍ਰਮੋਦ ਸਾਵੰਤ ਨੇ ਕਿਹਾ, “ਸਾਡਾ ਕੇਂਦਰੀ ਨਿਗਰਾਨ ਕੱਲ੍ਹ ਆ ਰਿਹਾ ਹੈ। ਸ਼ਾਮ ਨੂੰ ਵਿਧਾਇਕ ਦਲ ਦੀ ਬੈਠਕ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਸਾਰੇ ਫੈਸਲੇ ਲਏ ਜਾਣਗੇ।” ਭਾਜਪਾ ਨੇ ਸੂਬੇ ਦੀਆਂ 40 ਵਿਧਾਨ ਸਭਾ ਸੀਟਾਂ ‘ਚੋਂ 20 ਸੀਟਾਂ ਜਿੱਤ ਲਈਆਂ ਹਨ ਪਰ ਅਜੇ ਤੱਕ ਸਰਕਾਰ ਨਹੀਂ ਬਣ ਸਕੀ ਹੈ।

ਪਾਰਟੀ ਨੇ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਦੋ ਅਬਜ਼ਰਵਰ ਨਿਯੁਕਤ ਕੀਤੇ ਹਨ। ਜ਼ਿਕਰਯੋਗ ਹੈ ਕਿ ਗੋਆ (Goa) ‘ਚ ਵਿਧਾਨ ਸਭਾ ਦਾ ਕਾਰਜਕਾਲ 16 ਮਾਰਚ ਨੂੰ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਸਾਵੰਤ ਨੂੰ ਕਾਰਜਕਾਰੀ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਸੀ। ਸਾਵੰਤ ਅਤੇ ਸਾਬਕਾ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਸ਼ਨੀਵਾਰ ਨੂੰ ਦਿੱਲ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।

Scroll to Top