Site icon TheUnmute.com

ਥਾਈਲੈਂਡ ਕੋਰਟ ਦਾ ਵੱਡਾ ਫੈਸਲਾ, ਪ੍ਰਯੁਥ ਚਾਨ-ਔਚਾ ਬਣੇ ਰਹਿਣਗੇ ਦੇਸ਼ ਦੇ ਪ੍ਰਧਾਨ ਮੰਤਰੀ

Prime Minister Prayut Chan-o-cha

ਚੰਡੀਗ੍ਹੜ 30 ਸਤੰਬਰ 2022: ਥਾਈਲੈਂਡ (Thailand) ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਪ੍ਰਯੁਥ ਚਾਨ-ਔਚਾ (Prime Minister Prayut Chan-o-cha) ਨੇ ਅਹੁਦੇ ‘ਤੇ ਬਣੇ ਰਹਿਣ ਲਈ ਅੱਠ ਸਾਲ ਦੀ ਸਮਾਂ ਸੀਮਾ ਨੂੰ ਪਾਸ ਨਹੀਂ ਕੀਤਾ ਹੈ, ਇਸ ਲਈ ਉਹ ਅਹੁਦੇ ‘ਤੇ ਬਣੇ ਰਹਿ ਸਕਦੇ ਹਨ।

ਉਨ੍ਹਾਂ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੱਠ ਸਾਲ ਦਾ ਕਾਰਜਕਾਲ 24 ਅਗਸਤ ਨੂੰ ਖਤਮ ਹੋ ਗਿਆ ਹੈ। ਉਸੇ ਸਮੇਂ, ਪ੍ਰਯੁਥ ਦੇ ਸਮਰਥਕਾਂ ਦੀ ਦਲੀਲ ਹੈ ਕਿ ਸਮਾਂ ਸੀਮਾ ਨਾਲ ਸਬੰਧਤ ਸੰਵਿਧਾਨ ਦੀ ਵਿਵਸਥਾ 6 ਅਪ੍ਰੈਲ 2017 ਨੂੰ ਲਾਗੂ ਹੋਈ ਸੀ, ਇਸ ਲਈ ਉਸ ਦੇ ਕਾਰਜਕਾਲ ਦੀ ਮਿਆਦ ਉਸੇ ਮਿਤੀ ਤੋਂ ਗਿਣੀ ਜਾਣੀ ਚਾਹੀਦੀ ਹੈ।

ਜਿਕਰਯੋਗ ਹੈ ਕਿ ਤਤਕਾਲੀ ਫੌਜ ਦੇ ਜਨਰਲ ਪ੍ਰਯੁਥ ਨੇ ਚੁਣੀ ਹੋਈ ਸਰਕਾਰ ਵਿਰੁੱਧ ਇੱਕ ਫੌਜੀ ਤਖਤਾਪਲਟ ਕਰਦਿਆਂ 2014 ਵਿੱਚ ਸੱਤਾ ਸੰਭਾਲੀ ਸੀ। ਇਸ ਤੋਂ ਬਾਅਦ 2019 ਵਿੱਚ ਹੋਈਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ । ਇਹ ਚੋਣਾਂ ਉਸ ਵੇਲੇ ਦੀ ਫੌਜੀ ਸਰਕਾਰ ਵੱਲੋਂ ਤਿਆਰ ਕੀਤੇ ਸੰਵਿਧਾਨ ਦੇ ਖਰੜੇ ਅਨੁਸਾਰ ਹੋਈਆਂ ਸਨ।

Exit mobile version