Site icon TheUnmute.com

ਭੂਟਾਨ ਸਰਕਾਰ PM ਨਰਿੰਦਰ ਮੋਦੀ ਨੂੰ ਆਪਣੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਕਰੇਗੀ ਸਨਮਾਨਿਤ

The Government of Bhutan

ਚੰਡੀਗੜ੍ਹ 17 ਦਸੰਬਰ 2021: ਭੂਟਾਨ ਸਰਕਾਰ (Government of Bhutan) ਨੇ ਪ੍ਰਧਾਨ ਮੰਤਰੀ ਮੋਦੀ  (Pm Narendra Modi) ਨੂੰ ਆਪਣਾ ਸਰਵਉੱਚ ਨਾਗਰਿਕ ਪੁਰਸਕਾਰ ਨਗਦਾਗ ਪੇਲ ਗੀ ਖੋਰਲੋ (Ngadag pel gi khorlo) ਦੇਣ ਦਾ ਐਲਾਨ ਕੀਤਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ (Pm Narendra Modi) ਦੇ ਨਾਂ ‘ਤੇ ਇਕ ਹੋਰ ਉਪਲੱਬਧੀ ਜੁੜਣ ਜਾ ਰਹੀ ਹੈ। ਇਹ ਜਾਣਕਾਰੀ ਭੂਟਾਨ ਦੇ ਪ੍ਰਧਾਨ ਮੰਤਰੀ ਦਫਤਰ ਦੀ ਵਲੋਂ ਟਵੀਟ ਕਰਕੇ ਦਿੱਤੀ ਗਈ।

ਭੂਟਾਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕਰਕੇ ਲਿਖਿਆ ਕਿ ਭੂਟਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Pm Narendra Modi) ਨੂੰ ਉਨ੍ਹਾਂ ਦੀ ਬਿਨਾਂ ਸ਼ਰਤ ਦੋਸਤੀ, ਭੂਟਾਨ ਲਈ ਉਨ੍ਹਾਂ ਦੇ ਸਮਰਥਨ ਅਤੇ ਖਾਸ ਤੌਰ ‘ਤੇ ਕੋਰੋਨਾ ਮਹਾਂਮਾਰੀ ਦੌਰਾਨ ਮਦਦ ਲਈ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਭੂਟਾਨ (Bhutan) ਦਾ ਹਰ ਨਾਗਰਿਕ ਇਸ ਲਈ ਪ੍ਰਧਾਨ ਮੰਤਰੀ ਮੋਦੀ (Pm Narendra Modi) ਨੂੰ ਵਧਾਈ ਦਿੰਦਾ ਹੈ। ਸਾਰੀਆਂ ਮੀਟਿੰਗਾਂ ਵਿੱਚ ਮੈਂ ਪੀਐਮ ਮੋਦੀ ਨੂੰ ਇੱਕ ਮਹਾਨ, ਅਧਿਆਤਮਕ ਵਿਅਕਤੀ ਪਾਇਆ। ਨਿੱਜੀ ਤੌਰ ‘ਤੇ ਸਨਮਾਨ ਦਾ ਜਸ਼ਨ ਮਨਾਉਣ ਲਈ ਉਤਸੁਕ ਹਾਂ।” ਸ਼ੇਰਿੰਗ ਨੇ ਭੂਟਾਨ ਦੇ ਰਾਸ਼ਟਰੀ ਦਿਵਸ ‘ਤੇ ਆਪਣੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵੀ ਇਸ ਉਪਲਬਧੀ ‘ਤੇ ਪੀਐਮ ਮੋਦੀ ਨੂੰ ਵਧਾਈ ਦਿੱਤੀ ਹੈ।

Exit mobile version