ਮੁਕਤਸਰ 14 ਦਸੰਬਰ 2021 : ਦਿੱਲੀ ਕਿਸਾਨ ਮੋਰਚੇ (Delhi Kisan Morcha) ਦੀ ਜਿੱਤ ਉਪਰੰਤ ਵਾਪਸ ਘਰਾਂ ਨੂੰ ਪਰਤ ਰਹੇ ਪਿੰਡ ਕੋਟਲੀ ਦੇਵਨ ਦੇ ਨੌਜਵਾਨ ਦਿੱਲੀ ਬਾਰਡਰ (Delhi border)ਤੇ ਸਰਕਾਰ ਵੱਲੋਂ ਲਾਏ ਪੱਥਰ ਦੇ ਵੱਡੇ ਬੈਰੀਕੇਡਾਂ ‘ਚੋਂ ਇੱਕ ਬੈਰੀਕੇਡ ਚੁੱਕ ਲਿਆਏ, ਇਸਨੂੰ ਯਾਦਗਾਰ ਵਜੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖ ਦਿੱਤਾ। ਨੌਜਵਾਨਾਂ ਦਾ ਕਹਿਣਾ ਕਿ ਇਸ ਬੈਰੀਕੇਡ ਨੂੰ ਯਾਦਗਾਰ ਵਜੋਂ ਰੱਖਿਆ ਜਾਵੇਗਾ ਤੇ ਇਸ ਨਾਲ ਕਿਸਾਨ ਮੋਰਚੇ ਦਾ ਇਤਿਹਾਸ ਲਿਖਿਆ ਜਾਵੇਗਾ।
ਦਿੱਲੀ ਕਿਸਾਨ ਮੋਰਚੇ (Delhi Kisan Morcha) ਦੀ ਜਿੱਤ ਉਪਰੰਤ ਪਿੰਡਾਂ ਨੂੰ ਵਾਪਸ ਆ ਰਹੇ ਕਿਸਾਨਾਂ ਦਾ ਪਿੰਡਾਂ ‘ਚ ਭਰਵਾਂ ਸਵਾਗਤ ਹੋ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਕੋਟਲੀ ਦੇਵਨ ਦੇ ਨੌਜਵਾਨ ਜਦ ਕਿਸਾਨ ਮੋਰਚੇ ਦੀ ਜਿੱਤ ਉਪਰੰਤ ਵਾਪਸ ਪਿੰਡਾਂ ਨੂੰ ਪਰਤ ਰਹੇ ਸਨ ਤਾਂ ਉਹ ਪੱਥਰ ਦਾ ਵੱਡਾ ਬੈਰੀਕੇਡ ਨਾਲ ਹੀ ਲੈ ਆਏ। ਪਿੰਡ ਵਾਸੀ ਨੌਜਵਾਨਾਂ ਦੀ ਮੰਨੀਏ ਤਾਂ ਇਹ ਉਹੀ ਬੈਰੀਕੇਡ ਨੇ ਜਿੰਨ੍ਹਾਂ ਰਾਹੀ ਸਰਕਾਰ ਨੇ ਉਹਨਾਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਸੀ। ਇਨ੍ਹਾ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਇਹ ਬੈਰੀਕੇਡ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖ ਦਿੱਤਾ ਹੈ ਅਤੇ ਇਸ ਬੈੈਰੀਕੇਡ ਦੇ ਨਾਲ ਕਿਸਾਨ ਮੋਰਚੇ ਦਾ ਇਤਿਹਾਸ ਲਿਖ ਕੇ ਲਾਇਆ ਜਾਵੇਗਾ। ਇਹ ਬੈਰੀਕੇਡ ਆਉਣ ਵਾਲੇ ਬੱਚਿਆਂ ਨੂੰ ਦੱਸੇਗਾ ਕਿ ਕਿਸ ਤਰ੍ਹਾਂ ਦਿੱਲੀ ਵਿਖੇ ਕਿਸਾਨ ਮੋਰਚਾ ਲੱਗਿਆ ਅਤੇ ਇਹ ਮੋਰਚਾ ਕਿਸਾਨਾਂ ਨੇ ਜਿੱਤਿਆ। ਇਹ ਬੈਰੀਕੇਡ ਉਹ ਜਿੱਤ ਦੇ ਨਿਸ਼ਾਨ ਵਜੋਂ ਯਾਦਗਾਰ ਬਣਾ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖ ਰਹੇ ਹਨ।
ਨਵੰਬਰ 22, 2024 11:40 ਬਾਃ ਦੁਃ