Site icon TheUnmute.com

ਆਪਣੀਆਂ ਮੰਗ ਨੂੰ ਲੈ ਕੇ 30 ਅਤੇ 31 ਜਨਵਰੀ ਨੂੰ ਹੜਤਾਲ ‘ਤੇ ਰਹਿਣਗੇ ਬੈਂਕ ਕਰਮਚਾਰੀ

bank employees

ਚੰਡੀਗੜ੍ਹ 26 ਜਨਵਰੀ 2023: ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਨੇ ਆਪਣੀਆਂ ਮੰਗਾਂ ਨੂੰ ਲੈ ਕੇ 2 ਦਿਨ ਦੀ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਜਨਤਕ ਖੇਤਰ ਦੇ ਸਾਰੇ ਬੈਂਕਾਂ ਦੇ ਕਰਮਚਾਰੀ 30 ਅਤੇ 31 ਜਨਵਰੀ ਨੂੰ ਹੜਤਾਲ ‘ਤੇ ਰਹਿਣਗੇ। ਬਾਰੇ ਜਾਣਕਾਰੀ ਦਿੰਦਿਆਂ ਯੂ.ਐਫ.ਬੀ.ਯੂ. ਨਰੇਸ਼ ਗੌੜ, ਆਈ.ਬੀ.ਏ. ਦੇ ਕਨਵੀਨਰ ਨਵੰਬਰ 2020 ਵਿੱਚ ਯੂਨੀਅਨ ਦੇ ਬਾਕੀ ਰਹਿੰਦੇ ਮਸਲਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਮਸਲਾ ਹੱਲ ਨਹੀਂ ਹੋਇਆ।

ਇਸ ਦੌਰਾਨ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਲੁਧਿਆਣਾ ਇਕਾਈ ਦੀ ਤਰਫੋਂ ਸਟੇਟ ਬੈਂਕ ਆਫ ਇੰਡੀਆ ਦੇ ਸਾਹਮਣੇ ਫੁਹਾਰਾ ਚੌਂਕ ਵਿੱਚ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਐਫਬੀਯੂ ਦੇ ਕਨਵੀਨਰ ਨਰੇਸ਼ ਗੌੜ, ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਪਵਨ ਠਾਕੁਰ, ਏ.ਆਈ.ਬੀ.ਓ.ਸੀ. ਤੋਂ ਨਰਿੰਦਰ ਕੁਮਾਰ, ਕੁਲਵਿੰਦਰ ਲੋਹਟ, ਇਕਬਾਲ ਸਿੰਘ ਮੱਲ੍ਹੀ ਐਨ.ਸੀ.ਬੀ.ਈ., ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ ਦੇ ਗੁਰਮੀਤ ਸਿੰਘ ਅਤੇ ਕਾਮਰੇਡ ਚਿਰੰਜੀਵ ਜੋਸ਼ੀ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਇੰਡੀਅਨ ਬੈਂਕਰਜ਼ ਐਸੋਸੀਏਸ਼ਨ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ।

Exit mobile version