ਲੁਧਿਆਣਾ 11 ਦਸੰਬਰ 2021 : ਕੈਪਟਨ ਅਮਰਿੰਦਰ ਸਿੰਘ (capt. amrinder singh) ਵਲੋਂ ਜਿਸ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ਦੇ ਅਸਤੀਫੇ ਤੋਂ ਬਾਅਦ ਕਾਂਗਰਸ (congres) ਨਾਲ ਬਗਾਵਤ ਕਰ ਕੇ ਨਵੀ ਪਾਰਟੀ ਦਾ ਗਠਨ ਕੀਤਾ ਹੈ, ਉੱਥੇ ਹੀ ਆਉਣ ਵਾਲੇ ਦਿਨਾਂ ‘ਚ ਉਨ੍ਹਾਂ ਦੀ ਪਾਰਟੀ ‘ਚ ਕਾਂਗਰਸ ਦੇ ਬਾਗੀਆਂ ਦੀ ਫੌਜ ਦੇਖਣ ਨੂੰ ਮਿਲ ਸਕਦੀ ਹੈ,
ਜ਼ਿਕਰਯੋਗ ਹੈ ਕਿ ਕੈਪਟਨ (capt. amrinder singh) ਨੇ ਭਾਜਪਾ ਅਤੇ ਸੁਖਦੇਵ ਸਿੰਘ ਢੀਂਡਸਾ ਗਰੁੱਪ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ, ਜਿਸ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੁਸ਼ਟੀ ਕਰਨ ਤੋਂ ਬਾਅਦ ਕੈਪਟਨ ਦੀ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਦੀ ਤਸਵੀਰ ਸਾਹਮਣੇ ਆਈ ਹੈ। ਪਰ ਹੁਣ ਤੱਕ ਸੀਟ ਸ਼ੇਅਰਿੰਗ ਸਥਿਤੀ ਸਪੱਸ਼ਟ ਨਹੀਂ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਬਾਗੀਆਂ ਵੱਲੋਂ ਕੈਪਟਨ ਦੀ ਪਾਰਟੀ ‘ਚ ਸ਼ਾਮਲ ਹੋਣ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ‘ਚੋਂ ਕੁਝ ਆਗੂ ਮੌਜੂਦਾ ਸਿਆਸੀ ਮਾਹੌਲ ‘ਚ ਕਾਂਗਰਸ (congres) ਦੀ ਟਿਕਟ ਦੇ ਮੁੱਖ ਦਾਅਵੇਦਾਰ ਨਾ ਹੋਣ ਦੇ ਬਾਵਜੂਦ ਪਾਰਟੀ ਜਾਂ ਸਰਕਾਰ ਦਾ ਅਹੁਦਾ ਛੱਡ ਕੇ ਸਿਰਫ਼ ਵਫ਼ਾਦਾਰੀ ਦਿਖਾਉਣ ਲਈ ਕੈਪਟਨ ਦੇ ਨਾਲ ਆ ਰਹੇ ਹਨ।
ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ‘ਚ ਕਾਂਗਰਸ ਦੇ ਬਾਗੀਆਂ ਦੇ ਕੈਪਟਨ ਦੇ ਪਾਰਟੀ ‘ਚ ਸ਼ਾਮਲ ਹੋਣ ਦਾ ਸਿਲਸਿਲਾ ਤੇਜ਼ ਹੋ ਸਕਦਾ ਹੈ, ਜਿਸ ਲਈ ਸਾਰੇ ਨੇਤਾਵਾਂ ਨੂੰ ਇਕ ਦਿਨ ‘ਚ ਸਾਹਮਣੇ ਲਿਆਉਣ ਦੀ ਬਜਾਏ ਰੋਜ਼ਾਨਾ ਇਕ-ਇਕ ਨੇਤਾ ਦੇ ਸ਼ਾਮਲ ਹੋਣ ਦਾ ਖੁਲਾਸਾ ਕੀਤਾ ਜਾ ਰਿਹਾ ਹੈ। ਇਸ ਰਣਨੀਤੀ ਤਹਿਤ ਕੈਪਟਨ ਵੱਲੋਂ ਆਪਣੇ ਹਿੱਸੇ ਦੀਆਂ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰਨ ‘ਚ ਜਲਦਬਾਜ਼ੀ ਦਿਖਾਉਣ ਦੀ ਬਜਾਏ ਜ਼ਿਆਦਾ ਆਧਾਰ ਵਾਲੇ ਕਾਂਗਰਸੀ ਆਗੂ ਟਿਕਟਾਂ ਨਾ ਮਿਲਣ ‘ਤੇ ਨਾਰਾਜ਼ ਹੋ ਕੇ ਕਾਂਗਰਸੀ ਆਗੂਆਂ ਦਾ ਪੱਖ ਬਦਲਣ ਦਾ ਇੰਤਜ਼ਾਰ ਕਰਨਗੇ।