ਚੰਡੀਗੜ੍ਹ, 08 ਜਨਵਰੀ 2025: Akaal Punjabi Movie Release Date: ਪੰਜਾਬ ਗਾਇਕ, ਅਦਾਕਾਰ ਅਤੇ ਫਿਲਮ ਨਿਰਮਾਤਾ ਗਿੱਪੀ ਗਰੇਵਾਲ ਦੀ ਆਉਣ ਵਾਲੀ ਨਵੀਂ ਫਿਲਮ ਚਰਚਾ ਹੈ | ਫਿਲਮ ‘ਅਕਾਲ ਦ ਅਨਕੋਨਕਵੇਰਡ’ (Akaal The Unconquered) ਦਾ ਕੁਝ ਦਿਨ ਪਹਿਲਾਂ ਟਰੇਲਰ ਰਿਲੀਜ਼ ਕੀਤਾ ਗਿਆ ਸੀ | ਦਰਸ਼ਕਾਂ ਵੱਲੋਂ ਉਨ੍ਹਾਂ ਦੀ ਫਿਲਮ ਦਾ ਟਰੇਲਰ ਕਾਫ਼ੋਂ ਪਸੰਦ ਕੀਤਾ ਜਾ ਰਿਹਾ ਹੈ | ਅਕਾਲ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਹੀ ਹਨ |
ਇਸ ਫਿਲਮ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਨਿਕਿਤਿਨ ਧੀਰ ਅਤੇ ਮੀਤਾ ਵਸ਼ਿਸ਼ਟ ਵੀ ਹੋਣਗੇ। ਫਿਲਮ ਦੇ ਟਰੇਲਰ ‘ਚ ਅਦਾਕਾਰਾ ਨਿਮਰਤ ਖਹਿਰਾ ਦੀ ਐਕਟਿੰਗ ਨੇ ਸਭ ਨੂੰ ਹੈਰਾਨ ਕੀਤਾ ਹੈ | ਇਸ ਤੋਂ ਇਲਾਵਾ ਕਿ ਫਿਲਮ ‘ਚ ਸ਼ੰਕਰ ਅਹਿਸਾਨ ਲਾਯ ਨੇ ਫਿਲਮ ‘ਚ ਸੰਗੀਤ ਦਿੱਤਾ ਹੈ |
ਫਿਲਮ (Akaal Movie) ‘ਚ ਨਿਮਰਤ ਖਹਿਰਾ ਗਿੱਪੀ ਗਰੇਵਾਲ ਨਾਲ ਲੜਾਈ ‘ਚ ਆਪਣੇ ਜੌਹਰ ਵਿਖਾਉਂਦੀ ਨਜ਼ਰ ਆਈ ਹੈ ਜੋ ਕਿ ਐਕਸ਼ਨ ਭਰਪੂਰ ਹੈ | ਇਹ ਫਿਲਮ ਸਿੱਖ ਯੋਧਿਆਂ ‘ਤੇ ਅਧਾਰਿਤ ਹੈ | ਦੱਸਿਆ ਜਾ ਰਹੇ ਹੈ ਕਿ ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਹੈ ਅਤੇ ਸਿੱਖ ਕਹਾਣੀਆਂ ਦੀ ਕਹਾਣੀ ਨੂੰ ਅੱਗੇ ਵਧਾਇਆ ਗਿਆ ਹੈ | ਫਿਲਮ ‘ਅਕਾਲ ਦ ਅਨਕੋਨਕਵੇਰਡ’ ਇਸ ਸਾਲ 10 ਅਪ੍ਰੈਲ 2025 ਨੂੰ ਰਿਲੀਜ਼ ਹੋਵੇਗੀ |
ਗਿੱਪੀ ਗਰੇਵਾਲ ਪੌਲੀਵੁੱਡ ਦੇ ਸਭ ਤੋਂ ਮਸ਼ਹੂਰ ਪੰਜਾਬੀ ਸਿਤਾਰਿਆਂ ‘ਚ ਇੱਕ ਹਨ। ‘ਕੈਰੀ ਆਨ ਜੱਟ’, ‘ਮੰਜੇ ਬਿਸਤਰੇ’ ਅਤੇ ‘ਅਰਦਾਸ’ ਵਰਗੀ ਸਫਲ ਫ਼ਿਲਮਾਂ ਦੇ ਨਾਲ ਗਿੱਪੀ ਗਰੇਵਾਲ ਨੂੰ ਇੰਡਸਟ੍ਰੀ ਦੇ ਹਿੱਟਮੇਕਰਸ ‘ਚ ਗਿਣਿਆ ਜਾ ਰਿਹਾ ਹੈ।
Read More: Golden Globes 2025: ਗੋਲਡਨ ਗਲੋਬਸ 2025 ਸਮਾਗਮ ‘ਚ ਐਵਾਰਡ ਤੋਂ ਖੂੰਝੀ ਇਹ ਭਾਰਤੀ ਫਿਲਮ