July 7, 2024 4:52 pm
Queen Elizabeth II

ਬਰਤਾਨੀਆ ‘ਚ ਮਹਾਰਾਣੀ ਐਲਿਜ਼ਾਬੈਥ-II ਦੇ ਦੇਹਾਂਤ ‘ਤੇ ਦੋ ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ, ਜਾਣੋ! ਕਿਸਨੂੰ ਮਿਲੇਗਾ ਤਾਜ

ਚੰਡੀਗੜ੍ਹ 09 ਸਤੰਬਰ 2022: ਬਰਤਾਨੀਆ ‘ਚ ਮਹਾਰਾਣੀ ਐਲਿਜ਼ਾਬੈਥ-2 (Queen Elizabeth II) ਦੇ ਦੇਹਾਂਤ ਤੋਂ ਬਾਅਦ ਅੱਜ ਤੋਂ ਦੋ ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ ।ਇਹ ਰਾਸ਼ਟਰੀ ਸੋਗ 10 ਤੋਂ 12 ਦਿਨਾਂ ਤੱਕ ਚੱਲੇਗਾ। ਜਿਕਰਯੋਗ ਹੈ ਕਿ ਬੀਤੀ ਰਾਤ ਸਿਹਤ ਵਿਗੜਨ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ-2 ਦਾ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ |

ਬਰਤਾਨੀਆ (Britain) ਦੀ ਮਹਾਰਾਣੀ ਐਲਿਜ਼ਾਬੇਥ-2 (Queen Elizabeth II) ਦੀ ਮੌਤ ਤੋਂ ਬਾਅਦ ਸ਼ਾਹੀ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਲੜਕੇ ਪ੍ਰਿੰਸ ਚਾਰਲਸ ‘ਤੇ ਆ ਗਈ ਹੈ। ਪ੍ਰੀਵੀ ਕੌਂਸਲ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਨੂੰ ਰਸਮੀ ਤੌਰ ‘ਤੇ ਬਰਤਾਨੀਆ ਦਾ ਨਵਾਂ ਰਾਜਾ ਐਲਾਨ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਉਸਦੀ ਪਤਨੀ, ਡਚੇਜ ਆਫ ਕਾਰਨਵਾਲ ਕੈਮਿਲਾ ਨੂੰ ਰਾਣੀ ਕੰਸੋਰਟ ਦਾ ਖ਼ਿਤਾਬ ਮਿਲੇਗਾ। ਯਾਨੀ ਉਹ ਬ੍ਰਿਟੇਨ ਦੀ ‘ਮਹਾਰਾਣੀ’ ਹੋਵੇਗੀ। ਰਿਪੋਰਟਾਂ ਮੁਤਾਬਕ ਬ੍ਰਿਟਿਸ਼ ਸ਼ਾਹੀ ਪਰਿਵਾਰ ਦਾ ‘ਕੋਹਿਨੂਰ’ ਤਾਜ ਹੁਣ ਉਨ੍ਹਾਂ ਕੋਲ ਹੀ ਰਹੇਗਾ। ਇਸ ਨਾਲ ਸੱਤ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਇੱਕ ਨਵੀਂ ਔਰਤ ‘ਮਹਾਰਾਣੀ’ ਹੋਵੇਗੀ।